ਬਰਿਸਬੇਨ – ਗੋਲਡ ਕੋਸਟ ਦੇ ਵਿੱਚ ਹੜ੍ਹ ਦੇ ਪਾਣੀ ਵਿਚ ਇਕ ਹੋਰ ਵਿਅਕਤੀ ਦੇ ਮਿਲਣ ਨਾਲ ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਹੜ੍ਹਾਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਇਸੇ ਦੌਰਾਨ ਨਿਊ ਸਾਊਥ ਵੇਲਜ਼ ਨਾਰਦਰਨ ਰਿਵਰ ਇਲਾਕੇ ਵਿੱਚ ਵੀ ਹੜ੍ਹਾਂ ਨਾਲ ਵੱਡਾ ਨੁਕਸਾਨ ਹੋੇੲਆ ਹੈ। ਲਿਸਮੋਰ ਵਿਖੇ ਹੜ੍ਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਦਕਿ ਇਸਦਾ ਸਿਖਰ ਅਜੇ ਆਉਣਾ ਬਾਕੀ ਹੈ।
ਕੁਈਨਜ਼ਲੈਂਡ ਦੀ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਦੱਸਿਆ ਹੈ ਕਿ, “ਅੱਜ ਸਵੇਰੇ ਬ੍ਰਿਸਬੇਨ ਰਿਵਰ 3.85 ਮੀਟਰ ਦੀ ਉਚਾਈ ‘ਤੇ ਪਹੁੰਚ ਗਿਆ ਜੋ ਕਿ 4 ਮੀਟਰ ਦੀ ਅਨੁਮਾਨਿਤ ਉਚਾਈ ਤੋਂ ਥੋੜ੍ਹਾ ਜਿਹਾ ਘੱਟ ਹੈ ਅਤੇ ਤਾਜ਼ਾਂ ਹੜ੍ਹਾਂ ਦੇ ਨਾਲ ਪੂਰੇ ਖੇਤਰ ਵਿੱਚ 18,000 ਘਰ ਹੜ੍ਹ ਦੀ ਲਪੇਟ ਦੇ ਵਿੱਚ ਆ ਗਏ ਹਨ। ਜਿਮਪੀ ਵਿੱਚ ਲਗਭਗ 3,600 ਘਰ ਹਨ ਜੋ ਪ੍ਰਭਾਵਤ ਹੋਏ ਹਨ। ਬ੍ਰਿਸਬੇਨ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 15,000 ਤੱਕ ਘਰ ਪ੍ਰਭਾਵਿਤ ਹੋ ਸਕਦੇ ਹਨ।”
ਇਸ ਵੇਲੇ ਲਗਭਗ ਹੜ੍ਹਾ ਵਾਲੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ 1,544 ਲੋਕਾਂ ਨੂੰ ਕੱਢਕੇ ਦੱਖਣ-ਪੂਰਬ ਵਿੱਚ ਆਫ਼ਤ ਰਾਹਤ ਕੇਂਦਰਾਂ ਵਿੱਚ ਰੱਖਿਆ ਗਿਆ ਹੈ ਅਤੇ ਕੌਂਸਲਾਂ ਦੁਆਰਾ ਹੋਰ ਨਿਕਾਸੀ ਕੇਂਦਰਾਂ ਖੋਲ੍ਹੇ ਜਾ ਰਹੇ ਹਨ। ਇਸ ਵੇਲੇ ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ 1,000 ਤੋਂ ਵੱਧ ਸਕੂਲ ਬੰਦ ਹਨ।
ਮੌਸਮ ਵਿਗਿਆਨ ਬਿਊਰੋ ਨੇ ਭਵਿੱਖਬਾਣੀ ਕੀਤੀ ਹੈ ਕਿ ਨਦੀ ਅੱਜ ਸਵੇਰੇ 20.5 ਮੀਟਰ ਦੇ ਮੈਕਲੀਨ ਬ੍ਰਿਜ ਗੇਜ ਤੋਂ 2017 ਦੇ ਪੱਧਰ ਨੂੰ ਪਾਰ ਕਰੇਗੀ, ਜਿਸ ਨਾਲ ਇਹ 1974 ਤੋਂ ਬਾਅਦ ਰਿਕਾਰਡ ਕੀਤਾ ਗਿਆ ਸਭ ਤੋਂ ਵੱਡਾ ਹੜ੍ਹ ਹੈ, ਜਦੋਂ ਇਹ 21.22 ਮੀਟਰ ਤੱਕ ਪਹੁੰਚ ਗਿਆ ਸੀ। ਮੌਸਮ ਅਧਿਕਾਰੀਆਂ ਨੇ ਪਹਿਲਾਂ ਹੀ ਇਸ ਨੂੰ “ਵੱਡੇ ਹੜ੍ਹ” ਵਜੋਂ ਦਰਸਾਇਆ ਹੈ, ਹਾਲਾਂਕਿ ਸ਼ਹਿਰ ਦੇ ਵਿੱਚ 2011 ‘ਚ ਆਏ ਹੜ੍ਹਾਂ ਦੇ ਪਾਣੀ ਦੇ ਲੈਵਲ 4.46 ਮੀਟਰ ਤੋਂ ਹੇਠਾਂ ਹੈ। ਫਰੇਜ਼ਰ ਕੋਸਟ ਖੇਤਰੀ ਕੌਂਸਲ ਦੇ ਮੇਅਰ ਜਾਰਜ ਸੇਮੌਰ ਨੇ ਕਿਹਾ ਕਿ ਪਾਣੀ 10 ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਧ ਰਿਹਾ ਹੈ। ਕੌਂਸਲ ਨੂੰ ਉਮੀਦ ਹੈ ਕਿ ਨਦੀ 2013 ਦੇ ਹੜ੍ਹ ਦੇ ਪੱਧਰ ਤੱਕ ਪਹੁੰਚ ਜਾਵੇਗੀ, ਜੋ ਕਿ ਕਸਬੇ ਦੇ ਇਤਿਹਾਸਕ ਬਾਂਡ ਸਟੋਰ ‘ਤੇ ਚਿੰਨਿ੍ਹਤ ਹੈ।
ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਉੱਤਰੀ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਦੇ ਲੋਕ ਅੱਜ ਤੋਂ ਆਫ਼ਤ ਰਾਹਤ ਭੁਗਤਾਨ ਲਈ ਯੋਗ ਹੋਣਗੇ। ਯੋਗ ਲੋਕ ਪ੍ਰਤੀ ਬਾਲਗ $1,000 ਅਤੇ ਪ੍ਰਤੀ ਬੱਚਾ $400 ਤੱਕ ਪ੍ਰਾਪਤ ਕਰ ਸਕਦੇ ਹਨ। ਇਹ ਰਾਹਤ ਪੇਮੈਂਟ ਜਿਮਪੀ, ਉੱਤਰੀ ਬਰਨੇਟ, ਬ੍ਰਿਸਬੇਨ ਸਿਟੀ, ਫਰੇਜ਼ਰ ਕੋਸਟ, ਗੋਲਡ ਕੋਸਟ, ਇਪਸਵਿਚ, ਲੌਕੀਅਰ ਵੈਲੀ, ਲੋਗਨ, ਮੋਰੇਟਨ ਬੇ, ਨੂਸਾ, ਰੈੱਡਲੈਂਡ ਸਿਟੀ, ਸੀਨਿਕ ਰਿਮ, ਸਮਰਸੈਟ, ਸਾਊਥ ਬਰਨੇਟ, ਸਾਉਦਰਨ ਡਾਊਨਜ਼, ਸਨਸ਼ਾਈਨ ਕੋਸਟ, ਟੂਵੂਮਬਾ ਅਤੇ ਲੋਕਲ ਕੌਂਸਲ ਏਰੀਏ ਦੇ ਨਿਵਾਸੀਆਂ ਲਈ ਉਪਲਬਧ ਹੋਵੇਗਾ।
ਨਿਊ ਸਾਊਥ ਵੇਲਜ਼ ਦੇ ਸਾਰੇ ਹੀ ਉੱਤਰੀ ਨਦੀਆਂ ਦੇ ਖੇਤਰ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਕੇ ਉਥੋਂ ਤੁਰੰਤ ਨਿਕਲਣ ਲਈ ਇੱਕ ਨਿਕਾਸੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਲਿਜ਼ਮੋਰ ਵਿੱਚ ਲੋਕ ਆਪਣੀਆਂ ਛੱਤਾਂ ‘ਤੇ ਪਨਾਹ ਲੈ ਕੇ ਸ਼ਹਿਰ ਦੇ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਦੌਰਾਨ ਨਿਊ ਸਾਊਥ ਵੇਲਜ਼ ਨਾਰਦਰਨ ਰਿਵਰ ਇਲਾਕੇ ਵਿੱਚ ਵੀ ਹੜ੍ਹਾਂ ਨਾਲ ਵੱਡਾ ਨੁਕਸਾਨ ਹੋੇੲਆ ਹੈ। ਲਿਸਮੋਰ ਵਿਖੇ ਹੜ੍ਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਦਕਿ ਇਸਦਾ ਸਿਖਰ ਅਜੇ ਆਉਣਾ ਬਾਕੀ ਹੈ। ਇਹ ਖਦਸ਼ਾ ਹੈ ਕਿ ਬੀਤੀ ਰਾਤ ਲਿਜ਼ਮੋਰ ਵਿੱਚ ਇੱਕ ਵਿਅਕਤੀ ਡਰੇਨ ਵਿੱਚ ਰੁੜ੍ਹ ਗਿਆ। ਅੱਜ ਸਵੇਰੇ ਸ਼ਹਿਰ ‘ਚ ਪਾਣੀ ਦਾ ਰਿਕਾਰਡ ਪੱਧਰ ਟੁੱਟ ਗਿਆ ਅਤੇ ਵਿਲਸਨ ਨਦੀ ਦਾ ਪੱਧਰ ਸਵੇਰੇ 10 ਵਜੇ ਤੋਂ ਬਾਅਦ 14 ਮੀਟਰ ਤੋਂ ਵੱਧ ਗਿਆ। ਮੌਸਮ ਵਿਗਿਆਨ ਬਿਊਰੋ ਅੱਜ ਬਾਅਦ ਦੁਪਹਿਰ ਨੂੰ ਵਿੱਚ ਇਸ ਦੇ 14.2 ਮੀਟਰ ਦੇ ਸਿਖਰ ‘ਤੇ ਰਹਿਣ ਦੀ ਉਮੀਦ ਕਰ ਰਿਹਾ ਹੈ ਜੋ ਕਿ ਇਸ ਖੇਤਰ ਦੇ ਵਿੱਚ ਆਏ ਸਭਤੋਂ ਭਿਆਨਕ ਹੜ੍ਹਾਂ ਤੋਂ ਲਗਭਗ 2 ਮੀਟਰ ਵੱਧ ਹੈ।
ਸਟੇਟ ਐਮਰਜੈਂਸੀ ਸਰਵਿਸ (ਐਸਈਐਸ) ਨੇ ਕਿਹਾ ਕਿ ਇਸ ਅਮਲੇ ਨੇ ਪਿਛਲੇ 24 ਘੰਟਿਆਂ ਵਿੱਚ 512 ਹੜ੍ਹ ਬਚਾਅ ਕਾਰਜ ਕੀਤੇ ਹਨ। ਉਹਨਾਂ ਨੂੰ 1011 ਕਾਲਾਂ ਆਈਆਂ ਜਿਨ੍ਹਾਂ ਵਿੱਚੋਂ 408 ਲਿਜ਼ਮੋਰ ਤੋਂ ਸਨ। ਜਦੋਂ ਕਿ ਸਮੁੱਚੀ ਉੱਤਰੀ ਨਦੀਆਂ ਲਈ ਹੜ੍ਹ ਨਿਕਾਸੀ ਦੀ ਚੇਤਾਵਨੀ ਦਿੱਤੀ ਗਈ ਹੈ, ਇੱਕ ਦਰਜਨ ਤੋਂ ਵੱਧ ਖਾਸ ਸਥਾਨਾਂ ਦੇ ਲੋਕਾਂ ਨੂੰ ਆਪਣੇ ਘਰ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ।
ਜਿਹੜੇ ਇਲਾਕਿਆਂ ਨੂੰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ਉਹਨਾਂ ਦੇ ਨਾਮ ਹੇਠ ਲਿਖੇ ਹਨ: ਉਹ ਖੇਤਰ ਹਨ:
• ਲਿਸਮੋਰ
• ਉਲਮਾਰਾ
• ਬੁਰਸ਼ਗ੍ਰੋਵ ਅਤੇ ਕਾਉਪਰ
• ਸਾਊਥਗੇਟ
• ਮੁਲੰਬੀ
• ਕੋਰਕੀ
• ਬਿਲੀਨਡਗੇਲ ਅਤੇ ਨੇੜਲੇ ਇਲਾਕੇ
• ਓਸ਼ੀਅਨ ਸ਼ੌਰਸ, ਨਿਊ ਬ੍ਰਾਇਟਨ, ਬਰੰਸਵਿਕ ਹੈੱਡਸ ਅਤੇ ਸਾਊਥ ਗੋਲਡ ਬੀਚ
• ਮੁਰਵਿਲੰਬਾਹ ਸੀਬੀਡੀ, ਪੂਰਬੀ ਮੁਰਵਿਲੰਬਾਹ, ਦੱਖਣੀ ਮੁਰਵਿਲੰਬਾਹ, ਕੋਂਡੌਂਗ ਅਤੇ ਆਲੇ-ਦੁਆਲੇ ਦੇ ਖੇਤਰ
• ਪੂਰਬੀ ਮੁਰਬਾਹ
• ਕਯੋਗਲੇ ਅਤੇ ਵਿਆਂਗਰੀ
• ਟੰਬਲਗਮ ਅਤੇ ਆਲੇ ਦੁਆਲੇ ਦੇ ਖੇਤਰ