India

ਹਿੱਟ ਐਂਡ ਰਨ ਹਾਦਸੇ ‘ਚ ਮੌਤ ਹੋਣ ‘ਤੇ 8 ਗੁਣਾ ਵੱਧ ਮੁਆਵਜ਼ਾ ਮਿਲੇਗਾ – ਗਡਕਰੀ

ਨਵੀਂ ਦਿੱਲੀ – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਹਿੱਟ ਐਂਡ ਰਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ 1 ਅਪ੍ਰੈਲ ਤੋਂ ਅੱਠ ਗੁਣਾ ਵੱਧ ਜਾਵੇਗਾ। ਹੁਣ ਤਕ ਇਹ ਰਕਮ 25 ਹਜ਼ਾਰ ਰੁਪਏ ਹੈ ਜੋ ਵਧ ਕੇ ਦੋ ਲੱਖ ਰੁਪਏ ਹੋ ਜਾਵੇਗੀ। 25 ਫਰਵਰੀ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਿੱਟ ਐਂਡ ਰਨ ਕੇਸਾਂ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਵਿਅਕਤੀ ਨੂੰ ਮੁਆਵਜ਼ਾ ਵੀ 12,500 ਰੁਪਏ ਤੋਂ ਵਧਾ ਕੇ 50,000 ਰੁਪਏ ਕੀਤਾ ਜਾਵੇਗਾ। ਇਸ ਸਕੀਮ ਨੂੰ ‘ਕੰਪਨਸੇਸ਼ਨ ਟੂ ਵਿਕਟਿਮਜ਼ ਆਫ ਹਿੱਟ ਐਂਡ ਰਨ ਮੋਟਰਐਕਸੀਡੈਂਟਸ ਸਕੀਮ, 2022’ ਕਿਹਾ ਜਾਵੇਗਾ। ਡਰਾਫਟ ਸਕੀਮ ਨੂੰ ਮੰਤਰਾਲੇ ਵੱਲੋਂ 2 ਅਗਸਤ, 2021 ਨੂੰ ਨੋਟੀਫਾਈ ਕੀਤਾ ਗਿਆ ਸੀ। ਨਵੀਂ ਸਕੀਮ 1989 ਦੀ ਪੁਰਾਣੀ ਯੋਜਨਾ ਦੀ ਥਾਂ ਲਵੇਗੀ।

ਯੋਜਨਾ ਤਹਿਤ ਮੰਤਰਾਲੇ ਨੇ ਦਾਅਵਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਵੱਖ-ਵੱਖ ਹਿੱਸੇਦਾਰਾਂ ਨੂੰ ਸੜਕ ਹਾਦਸਿਆਂ ਦੀ ਰਿਪੋਰਟ ਕਰਨ ਲਈ ਵਿਸਤ੍ਰਿਤ ਜਾਂਚ ਤੇ ਸਮਾਂ-ਸੀਮਾ ਵੀ ਨਿਰਧਾਰਤ ਕੀਤੀ ਹੈ (ਵਿਸਤ੍ਰਿਤ ਐਕਸੀਡੈਂਟ ਰਿਪੋਰਟ)। ਸਰਕਾਰ ਇਕ ਮੋਟਰ ਵ੍ਹੀਕਲ ਐਕਸੀਡੈਂਟ ਫੰਡ ਵੀ ਕਾਇਮ ਕਰੇਗੀ ਜਿਸ ਦੀ ਵਰਤੋਂ ਹਿੱਟ ਐਂਡ ਰਨ ਹਾਦਸਿਆਂ ਦੀ ਸਥਿਤੀ ‘ਚ ਮੁਆਵਜ਼ਾ ਦੇਣ ਅਤੇ ਜ਼ਖਮੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਕੀਤੀ ਜਾਵੇਗੀ।

ਪਿਛਲੇ ਸਾਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਨੂੰ ਦੱਸਿਆ ਸੀ ਕਿ 2019 ‘ਚ ਦਿੱਲੀ ਵਿੱਚ ਹਿੱਟ ਐਂਡ ਰਨ ਦੇ ਮਾਮਲਿਆਂ ‘ਚ 536 ਲੋਕਾਂ ਦੀ ਮੌਤ ਹੋ ਗਈ ਅਤੇ 1,655 ਲੋਕ ਜ਼ਖਮੀ ਹੋਏ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ 2020 ਦੌਰਾਨ ਦੇਸ਼ ਵਿੱਚ ਕੁੱਲ 3,66,138 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ 1,31,714 ਲੋਕਾਂ ਦੀ ਮੌਤ ਹੋਈ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਵਾਲੀ ਪਟੀਸ਼ਨ !

admin