India

ਯੂਕਰੇਨ ਸੰਕਟ ‘ਤੇ ਭਾਰਤ ਦਾ ਰੁਖ ਸਪੱਸ਼ਟ – ਵਿਦੇਸ਼ ਸਕੱਤਰ

ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਯੂਕਰੇਨ ਸੰਕਟ ‘ਤੇ ਭਾਰਤ ਦਾ ਰੁਖ ਸਪੱਸ਼ਟ ਹੈ ਤੇ ਹਰ ਤਰ੍ਹਾਂ ਨਾਲ ਇਹ ਸਬੰਧਤ ਪ੍ਰਸਥੀਤੀਆਂ ਦੇ ਸੰਪਰਕ ‘ਚ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦੇ ਸਟੈਂਡ ਦਾ ਹਵਾਲਾ ਦਿੰਦੇ ਹੋਏ ਸ਼੍ਰਿੰਗਲਾ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਜਾਨੀ ਨੁਕਸਾਨ ਬਰਦਾਸ਼ਤ ਨਹੀਂ ਹੈ।

ਭਾਰਤ ਨੇ ਰੂਸ ਦੇ ਖ਼ਿਲਾਫ਼ ਲਿਆਂਦੇ ਗਏ ਨਿੰਦਾ ਮਤੇ ‘ਚ ਵੋਟ ਨਹੀਂ ਪਾਈ ਸੀ ਪਰ ਆਪਣੇ ਬਿਆਨ ‘ਚ ਰੂਸ ਨੂੰ ਇਹ ਸਲਾਹ ਜ਼ਰੂਰ ਦਿੱਤੀ ਸੀ ਕਿ ਹਿੰਸਾ ਤੇ ਹਮਲੇ ਰਾਹੀਂ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸ਼੍ਰਿੰਗਲਾ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ‘ਚ ਅਸੀਂ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਯੂਕਰੇਨ ‘ਚ ਹੋਏ ਘਟਨਾਕ੍ਰਮ ਤੋਂ ਦੁਖੀ ਹੈ ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੂਟਨੀਤੀ ਤੇ ਗੱਲਬਾਤ ਹੀ ਇਕੋ ਇਕ ਵਿਕਲਪ ਹੈ। ਯਕੀਨੀ ਤੌਰ ‘ਤੇ ਭਾਰਤ ਨੇ ਇਸ ਸਟੈਂਡ ਰਾਹੀਂ ਚੀਜ਼ਾਂ ਨੂੰ ਸਾਫ਼ ਕਰ ਦਿੱਤਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਸਾਰੇ ਹਿੱਸੇਦਾਰਾਂ ਦੇ ਸੰਪਰਕ ‘ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਵੀ ਸਾਰੇ ਵਾਰਤਾਕਾਰਾਂ ਦੇ ਸੰਪਰਕ ‘ਚ ਹਨ।
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਉਹ ਖ਼ੁਦ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਮਿਲੇ ਸਨ। ਜਿਸ ਖੇਤਰ ‘ਚ ਟਕਰਾਅ ਚੱਲ ਰਿਹਾ ਹੈ, ਉੱਥੇ ਨਾ ਸਿਰਫ਼ ਭਾਰਤ ਦੇ ਹਿੱਤ ਦਾਅ ‘ਤੇ ਹਨ, ਸਗੋਂ ਸਾਡੇ ਦੋਸਤ ਵੀ ਹਨ। ਸ਼੍ਰਿੰਗਲਾ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਸੰਕਟ ਨੂੰ ਖ਼ਤਮ ਕਰਨ ਲਈ ਕੋਈ ਭੂਮਿਕਾ ਨਿਭਾਏਗਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ- ਜੇਕਰ ਅਸੀਂ ਕੋਈ ਭੂਮਿਕਾ ਨਿਭਾ ਸਕਦੇ ਹਾਂ ਤਾਂ ਅਸੀਂ ਇਸ ਲਈ ਤਿਆਰ ਹਾਂ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਵਾਲੀ ਪਟੀਸ਼ਨ !

admin