International

ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਕਰਕੇ ਜ਼ੇਲੈਂਸਕੀ ਤੋਂ ਨਾਟੋ ਨਾਖੁਸ਼ !

ਕੀਵ – ਯੂਕਰੇਨ ‘ਚ ਰੂਸੀ ਫ਼ੌਜੀ ਕਾਰਵਾਈ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਯੂਕਰੇਨ ‘ਚ ਰੂਸੀ ਹਵਾਈ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਵ ‘ਚ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਜਿੱਥੇ ਵੀ ਆਪਣੇ ਨੇੜੇ ਆਸਰਾ ਦੇਖਦੇ ਹਨ, ਉੱਥੇ ਜਾ ਕੇ ਲੁਕ ਜਾਣ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਦੇਸ਼ ਛੱਡਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਸਨੇ ਕਿਹਾ ਹੈ ਕਿ ਉਹ ਕੀਵ ‘ਚ ਹੈ ਤੇ ਆਪਣੇ ਦਫ਼ਤਰ ਤੋਂ ਕੰਮ ਕਰ ਰਿਹਾ ਹੈ। ਇਹ ਗੱਲ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ਰਾਹੀਂ ਕਹੀ ਹੈ। ਉਸ ਨੇ ਇਸ ‘ਚ ਆਪਣਾ ਦਫ਼ਤਰ ਵੀ ਦਿਖਾਇਆ ਹੈ। ਇਸ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਇੱਥੇ ਆਪਣੇ ਦਫ਼ਤਰ ‘ਚ ਹੈ। ਇਸ ਤੋਂ ਪਹਿਲਾਂ ਰੂਸ ਦੇ ਡੂਮਾ ਦੇ ਸਪੀਕਰ ਵਚੇਸਲਾਵ ਵੋਲੋਡਿਨ ਨੇ ਕਿਹਾ ਸੀ ਕਿ ਜ਼ੇਲੈਂਸਕੀ ਯੂਕਰੇਨ ਛੱਡ ਕੇ ਪੋਲੈਂਡ ਚਲੇ ਗਏ ਹਨ।

ਅਮਰੀਕੀ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਰੂਸ ਨਾਲ ਗੱਲਬਾਤ ਲਈ ਤਿਆਰ ਹੈ ਬਸ਼ਰਤੇ ਉਹ ਕਿਸੇ ਹੱਲ ਵੱਲ ਲੈ ਜਾਵੇ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਜੇਕਰ ਰੂਸ ਵੀ ਇਸੇ ਤਰ੍ਹਾਂ ਸੋਚਦਾ ਹੈ ਤੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦਾ ਹੈ ਤਾਂ ਅਮਰੀਕਾ ਵੀ ਉਨ੍ਹਾਂ ਨਾਲ ਗੱਲਬਾਤ ਲਈ ਬੈਠਣਾ ਪਸੰਦ ਕਰੇਗਾ।

ਰੂਸੀ ਫੌਜ ਨੇ ਯੂਕਰੇਨ ਦੇ ਰਣਨੀਤਕ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਉੱਥੋਂ ਦੇ ਮੇਅਰ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨੇ ਨਾਟੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਸ ਨੇ ਯੂਕਰੇਨ ਦੇ ਸ਼ਹਿਰਾਂ ਅਤੇ ਪਿੰਡਾਂ ਨੂੰ ਬੰਬ ਨਾਲ ਉਡਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਉਸਨੇ ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਦੇ ਨਾਟੋ ਦੇ ਫੈਸਲੇ ਦਾ ਵੀ ਵਿਰੋਧ ਕੀਤਾ। ਯੂਕਰੇਨ ਦੇ ਦ ਕੀਵ ਇੰਡੀਪੈਂਡੈਂਟ ਨੇ ਕਿਹਾ ਹੈ ਕਿ ਰੂਸ ਨੇ ਆਪਣੇ ਹਮਲੇ ਤੋਂ ਬਾਅਦ ਹੁਣ ਤੱਕ ਯੂਕਰੇਨ ‘ਤੇ 500 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਪੈਂਟਾਗਨ ਦੇ ਇੱਕ ਅਧਿਕਾਰੀ ਨੇ ਕਿਹਾ, “ਰੂਸ ਪ੍ਰਤੀ ਦਿਨ ਲਗਭਗ ਦੋ ਦਰਜਨ ਦੀ ਦਰ ਨਾਲ ਹਰ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗ ਰਿਹਾ ਹੈ।”

ਇਸ ਦੌਰਾਨ ਯੂਕਰੇਨ ‘ਚ ਫਸੇ ਲੋਕਾਂ, ਜਿਨ੍ਹਾਂ ‘ਚ ਜ਼ਿਆਦਾਤਰ ਵਿਦਿਆਰਥੀ ਸਨ, ਨੂੰ ਲੈ ਕੇ ਜਹਾਜ਼ ਦਿੱਲੀ ਪਹੁੰਚ ਗਿਆ ਹੈ। ਆਪਣੇ ਬੱਚਿਆਂ ਨੂੰ ਦੇਖ ਕੇ ਪਰਿਵਾਰ ਦੀਆਂ ਅੱਖਾਂ ਨਮ ਹੋ ਗਈਆਂ। ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਉੱਥੇ ਫਸੇ ਆਪਣੇ ਲੋਕਾਂ ਲਈ ਭਾਰਤੀ ਹਵਾਈ ਸੈਨਾ ਦਾ ਵੀ ਸਹਾਰਾ ਲਿਆ ਹੈ। ਸਾਰਿਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਰਾਹੀਂ ਘਰ ਵਾਪਸ ਲਿਆਂਦਾ ਜਾ ਰਿਹਾ ਹੈ। ਭਾਰਤ ਨੇ ਹਵਾਈ ਸੈਨਾ ਦੀ ਮਦਦ ਨਾਲ 16.5 ਟਨ ਰਾਹਤ ਸਮੱਗਰੀ ਯੂਕਰੇਨ ਪਹੁੰਚਾਈ ਹੈ। ਤਿੰਨ ਜਹਾਜ਼ਾਂ ਰਾਹੀਂ ਵੀ ਕਰੀਬ 629 ਲੋਕਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ‘ਆਪ੍ਰੇਸ਼ਨ ਗੰਗਾ ਮਿਸ਼ਨ’ ਤਹਿਤ ਹੁਣ ਤੱਕ 11,000 ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਸੁਰੱਖਿਅਤ ਉਨ੍ਹਾਂ ਦੇ ਵਤਨ ਪਰਤਾਇਆ ਜਾ ਚੁੱਕਾ ਹੈ। ਹੁਣ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵੀ ਇਸ ਕੰਮ ਵਿੱਚ ਲੱਗੇ ਹੋਏ ਹਨ। ਭਾਰਤੀ ਹਵਾਈ ਸੈਨਾ ਦਾ ਸੀ-17 ਜਹਾਜ਼ ਰੋਮਾਨੀਆ ਦੇ ਰਸਤੇ ਯੂਕਰੇਨ ਵਿੱਚ ਫਸੇ 210 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੇਰ ਰਾਤ ਹਿੰਡਨ ਏਅਰਬੇਸ ਪਹੁੰਚਿਆ। ਹੁਣ ਤੱਕ ਭਾਰਤੀ ਹਵਾਈ ਸੈਨਾ ਦੀਆਂ 10 ਉਡਾਣਾਂ ਰਾਹੀਂ ਕਰੀਬ 2056 ਲੋਕਾਂ ਨੂੰ ਘਰ ਲਿਆਂਦਾ ਜਾ ਚੁੱਕਾ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin