India

ਪ੍ਰਧਾਨ ਮੰਤਰੀ ਮੋਦੀ ਵਲੋਂ ਵਾਰਾਣਸੀ ਸਟੇਸ਼ਨ ਦਾ ਦੌਰਾ ਤੇ ਨਾਗਰਿਕਾਂ ਨਾਲ ਗੱਲਬਾਤ

ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲਦਹੀਆ ਚੌਰਾਹੇ ‘ਤੇ ਸਰਦਾਰ ਵੱਲਭਭਾਈ ਪਟੇਲ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਬਾਅਦ ਮੈਗਾ ਰੋਡ ਸ਼ੋਅ ਕੀਤਾ। ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਇਸੇ ਸਥਾਨ ਤੋਂ ਵਾਰਾਣਸੀ ਵਿਚ ਆਪਣਾ ਪਹਿਲਾ ਰੋਡ ਸ਼ੋਅ ਸ਼ੁਰੂ ਕੀਤਾ ਸੀ। ਵੱਖ-ਵੱਖ ਇਲਾਕਿਆਂ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਵੇਂ ਬਣੇ ਕਾਸ਼ੀ ਵਿਸ਼ਵਨਾਥ ਧਾਮ ਪੁੱਜੇ ਜਿਥੇ ਉਨ੍ਹਾਂ ਭਗਵਾਨ ਸ਼ਿਵ ਦੇ ਜੋਤਿਰਲਿੰਗ ਦਾ ਦਰਸ਼ਨ ਪੂਜਨ ਕੀਤਾ। ਮੰਦਰ ਤੋਂ ਉਹ ਲੰਕਾ ਚੌਕ ਲਈ ਰਵਾਨਾ ਹੋਏ ਜਿਥੇ ਉਨ੍ਹਾਂ ਵਿਸ਼ਾਲ ਜਨਸੰਪਰਕ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਸਿੰਘਦੁਆਰ ਸਥਿਤ ਬੀ. ਐੱਚ. ਯੂ. ਦੇ ਸੰਸਥਾਪਕ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਜੀ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਵਿਚ ਡਮਰੂ ਵਜਾ ਕੇ ਮਹਾਦੇਵ ਦੀ ਪੂਜਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਠੀਕ 5 ਸਾਲ ਬਾਅਦ ਬਨਾਰਸੀ ਰੰਗ ਵਿਚ ਨਜ਼ਰ ਆਏ। ਉਨ੍ਹਾਂ ਦੇ ਗਲੇ ਵਿਚ ਜਿਥੇ ਬਨਾਰਸ ਦਾ ਗਮਛਾ ਨਜ਼ਰ ਆਇਆ ਤਾਂ ਉਥੇ ਹੀ ਸਰਦੀ ਵਿਚ ਪਹਿਨੀ ਜਾਣ ਵਾਲੀ ਖਾਦੀ ਦੀ ਗਰਮ ਸਦਰੀ ਦੇ ਨਾਲ ਨੇਤਾਜੀ ਸੁਭਾਸ਼ ਚੰਦਰ ਬੋਸ ਵਰਗੀ ਭਗਵਾ ਰੰਗ ਦੀ ਟੋਪੀ ਪਹਿਨ ਕੇ ਅਨੋਖੇ ਲਿਬਾਸ ਵਿਚ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਨਾਰਸੀ ਗਮਛਾ, ਬਨਾਰਸੀ ਟੋਪੀ ਅਤੇ ਖਾਦੀ ਦੀ ਸਦਰੀ ਨਾਲ ਇਸ ਰੋਡ ਸ਼ੋਅ ਵਿਚ ‘ਵੋਕਲ ਫਾਰ ਲੋਕਲ’ ਅਤੇ ‘ਬਨਾਰਸੀਪਣੇ’ ਦਾ ਸੰਦੇਸ਼ ਵੀ ਦਿੱਤਾ। ਰੋਡ ਸ਼ੋਅ ਦੌਰਾਨ ਪੱਪੂ ਚਾਹ ਵਾਲੇ ਦੇ ਇਥੇ ਕੁੱਲ੍ਹੜ ਵਿਚ ਚਾਹ ਵੀ ਪੀਤੀ। ਮੋਦੀ ਨੇ ਰਾਤ ਨੂੰ ਵਾਰਾਣਸੀ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ ਅਤੇ ਨਾਗਰਿਕਾਂ ਨਾਲ ਗੱਲਬਾਤ ਕੀਤੀ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin