India Sport

ਚੋਣ ਮੈਦਾਨ ਵਿੱਚ ਵੀ ਆਪਣੀ ਕਿਸਮਤ ਅਜ਼ਮਾਵਾਂਗਾ – ਵਿਜੇਂਦਰ

ਹਿਸਾਰ – ਆਪਣੇ ਮੁੱਕੇ ਦੀ ਬਦੌਲਤ ਦੁਨੀਆ ਵਿੱਚ ਨਾਂ ਕਮਾਉਣ ਵਾਲੇ ਤੇ ਦੇਸ਼ ਨੂੰ ਓਲੰਪਿਕ ਮੈਡਲ ਜਿਤਾਉਣ ਵਾਲੇ ਬਾਕਸਰ ਵਿਜੇਂਦਰ ਹੁਣ ਹਰਿਆਣਾ ‘ਚ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ। ਭਿਵਾਨੀ ਆਪਣੇ ਪੈਤ੍ਰਕ ਪਿੰਡ ਪੁੱਜੇ ਬਾਕਸਰ ਵਿਜੇਂਦਰ ਨੇ ਬੇਰੋਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਤੰਜ ਕੱਸਿਆ।

ਬਾਕਸਰ ਵਿਜੇਂਦਰ ਆਪਣੀ ਬੀਮਾਰ ਨਾਨੀ ਨੂੰ ਮਿਲਣ ਜਾ ਰਹੇ ਸਨ। ਇਸ ਦੌਰਾਨ ਉਹ ਆਪਣੇ ਪਿੰਡ ਰੁਕੇ। ਇਥੇ ਪਿੰਡ ਦੇ ਲੋਕਾਂ ਨੇ ਸਿਆਸੀ ਚਰਚਾ ਕੀਤੀ। ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਸੂਬਿਆਂ ਦੀਆਂ ਚੋਣਾਂ, ਬੇਰੋਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ 2024 ਵਿਚ ਚੋਣਾਂ ਲੜਨ ਦੇ ਸੰਕੇਤ ਦਿੱਤੇ।

ਵਿਜੇਂਦਰ ਨੇ ਕਿਹਾ ਕਿ ਹਰਿਆਣਾ ਬੇਰੋਜ਼ਗਾਰੀ ਵਿਚ ਨੰਬਰ ਵਨ ਬਣ ਚੁੱਕਾ ਹੈ। ਹਰ ਨੌਕਰੀ ਦੇ ਪੇਪਰ ਲੀਕ ਹੋਏ। ਟੀਚਰਾਂ ਦੇ 31 ਫੀਸਦ ਅਹੁਦੇ ਖਾਲੀ ਪਏ ਹਨ। ਫੌਜ ਤੱਕ ਦੀ ਭਰਤੀ ਬੰਦ ਹਨ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਹਰਿਆਣਾ ਸਰਕਾਰ ਕੋਰੋਨਾ ਦੀ ਆੜ ਵਿਚ ਆਪਣੀ ਅਸਫਲਤਾ ਲੁਕਾਉਂਦੀ ਰਹੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕ ਲਈ ਸੜਕਾਂ ‘ਤੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ 10 ਤਰੀਕ ਨੂੰ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ। ਉਨ੍ਹਾਂ ਕਿਹਾ ਕਿ 10 ਮਾਰਚ ਤੋਂ ਬਾਅਦ ਦੇਸ਼ ਵਿਚ ਬਹੁਤ ਕੁਝ ਬਦਲੇਗਾ। ਉਨ੍ਹਾਂ ਦੱਸਿਆ ਕਿ ਉਹ 2024 ਵਿਚ ਚੋਣ ਮੈਦਾਨ ਵਿਚ ਉਤਰਨਗੇ ਤੇ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਜਗ੍ਹਾ ਪਾਰਟੀ ਤੇ ਲੋਕ ਤੈਅ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ। ਅਜੇ 2024 ਦਾ ਚੋਣ ਮੈਦਾਨ ਕਾਫੀ ਦੂਰ ਹੈ ਪਰ ਮੁੱਕੇਬਾਜ਼ ਵੀਜੇਂਦਰ ਬਾਕਸਿੰਗ ਰਿੰਗ ਤੋਂ ਬਾਅਦ ਚੋਣ ਮੈਦਾਨ ਵਿਚ ਆਪਣੇ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ।

Related posts

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin