India

ਮੁਅੱਤਲ ਵਿਧਾਇਕ ਨੇ ਭੀੜ ‘ਤੇ ਕਾਰ ਚੜ੍ਹਾਈ 22 ਜ਼ਖਮੀ

ਭੁਵਨੇਸ਼ਵਰ – ਖੁਰਦਾ ਜ਼ਿਲ੍ਹੇ ਦੇ ਬਾਨਾਪੁਰ ਵਿਖੇ ਬੀਜੇਡੀ ਦੇ ਮੁਅੱਤਲ ਵਿਧਾਇਕ ਪ੍ਰਸ਼ਾਂਤ ਜਗਦੇਵ ਦੀ ਗੱਡੀ ਦੇ ਕਥਿਤ ਤੌਰ ‘ਤੇ ਭੀੜ ‘ਤੇ ਚੜ੍ਹ ਜਾਣ ਕਾਰਨ ਸੱਤ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 22 ਲੋਕ ਜ਼ਖਮੀ ਹੋ ਗਏ, ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਬਾਨਾਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਆਰਆਰ ਸਾਹੂ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਏਮਜ਼, ਭੁਵਨੇਸ਼ਵਰ ਲਿਜਾਇਆ ਗਿਆ।”ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਲਗਭਗ 15 ਭਾਜਪਾ ਵਰਕਰ ਅਤੇ ਸੱਤ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।’ਖੁਰਦਾ ਦੇ ਐਸਪੀ ਅਲੇਖ ਚੰਦਰ ਪਾਹੀ ਨੇ ਦੱਸਿਆ ਕਿ ਵਿਧਾਇਕ ਦਾ ਪਹਿਲਾਂ ਤਾਂਗੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ ਬਾਅਦ ਵਿੱਚ ਭੁਵਨੇਸ਼ਵਰ ਲਿਜਾਇਆ ਗਿਆ।ਜਗਦੇਵ ਨੂੰ ਪਿਛਲੇ ਸਾਲ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਪਾਹੀ ਨੇ ਅੱਗੇ ਕਿਹਾ, “ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin