India

ਟੈਲੀਮੈਡੀਸਨ ਦਾ ਹੱਬ ਵੀ ਹੋਵੇਗਾ ਹੈਲਥ ਐਂਡ ਵੈਲਨੈੱਸ ਸੈਂਟਰ

ਨਵੀਂ ਦਿੱਲੀ – ਆਯੁਸ਼ਮਾਨ ਭਾਰਤ ਤਹਿਤ ਬਣਨ ਵਾਲਾ ਹੈਲਥ ਐਂਡ ਵੈਲਨੈੱਸ ਸੈਂਟਰ ਟੈਲੀਮੈਡੀਸਨ ਦਾ ਵੀ ਹੱਬ ਹੋਵੇਗਾ। ਸਰਕਾਰ ਸਾਰੇ ਵੈਲਨੈੱਸ ਸੈਂਟਰਾਂ ਨੂੰ ਜ਼ਿਲ੍ਹਾ ਹਸਪਤਾਲਾਂ ਨਾਲ ਆਨਲਾਈਨ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਜ਼ਿਲ੍ਹਾ ਹਸਪਤਾਲਾਂ ‘ਚ ਮੌਜੂਦ ਮਾਹਿਰ ਡਾਕਟਰ ਦੂਰ ਬੈਠੇ ਮਰੀਜ਼ਾਂ ਦਾ ਵੀ ਇਲਾਜ ਕਰ ਸਕਣਗੇ। ਸਾਲ ਦੇ ਅੰਤ ਤਕ ਦੇਸ਼ ‘ਚ ਕੁਲ 1.5 ਲੱਖ ਵੈਲਨੈੱਸ ਸੈਂਟਰ ਖੋਲ੍ਹੇ ਜਾਣੇ ਹਨ, ਜਿਨ੍ਹਾਂ ‘ਚੋਂ ਲਗਪਗ 1.18 ਲੱਖ ਖੁੱਲ੍ਹ ਵੀ ਚੁੱਕੇ ਹਨ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਮ ਲੋਕਾਂ ਨੂੰ ਘਰ ਦੇ ਨਜ਼ਦੀਕ ਸਸਤੀਆਂ ਤੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਡਿਜੀਟਲ ਹੈਲਥ ਮਿਸ਼ਨ ‘ਤੇ ਖ਼ਾਸ਼ ਜ਼ੋਰ ਹੈ। ਇਸਦੇ ਤਹਿਤ ਵੈਲਨੈੱਸ ਸੈਂਟਰ ਨੂੰ ਵੀ ਟੈਲੀਮੈਡੀਸਨ ਹੱਬ ਦੇ ਰੂਪ ‘ਚ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਕੇਂਦਰਾਂ ‘ਤੇ ਟੈਲੀਕੰਸਲਟੈਂਸੀ ਨਾਲ ਜੁੜੇ ਉਪਕਰਨ ਲਗਾਏ ਜਾਣਗੇ ਤੇ ਉਥੇ ਕੰਮ ਕਰਨ ਵਾਲਿਆਂ ਨੂੰ ਇਸ ਦੀ ਵਰਤੋਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਲਨੈੱਸ ਸੈਂਟਰ ਦੇ ਜ਼ਿਲ੍ਹਾ ਹਸਪਤਾਲ ਨਾਲ ਜੁੜਨ ਨਾਲ ਲੋਕਾਂ ਨੂੰ ਇਲਾਜ ਲਈ ਭੱਜ ਦੌੜ ਨਹੀਂ ਕਰਨੀ ਪਵੇਗੀ। ਜ਼ਿਲ੍ਹਾ ਹਸਪਤਾਲ ਦੇ ਮਾਹਿਰ ਡਾਕਟਰ ਵੈਲਨੈੱਸ ਸੈਂਟਰ ‘ਤੇ ਮੌਜੂਦ ਆਪਣੇ ਸਹਿਯੋਗੀ ਰਾਹੀਂ ਮਰੀਜ਼ ਦੀ ਸਥਿਤੀ ਦੀ ਜਾਣਕਾਰੀ ਲੈਣਗੇ ਤੇ ਜ਼ਰੂਰੀ ਦਵਾਈਆਂ ਵੀ ਦੱਸਣਗੇ। ਬਿਮਾਰੀ ਗੰਭੀਰ ਹੋਣ ‘ਤੇ ਮਰੀਜ਼ ਨੂੰ ਉਚਿਤ ਹਸਪਤਾਲ ‘ਚ ਰੈਫਰ ਵੀ ਕੀਤਾ ਜਾ ਸਕੇਗਾ। ਪ੍ਰਧਾਨ ਮੰਤਰੀ ਅਰੋਗਿਆ ਯੋਜਨਾ ਦਾ ਲਾਭਪਾਤਰੀ ਹੋਣ ‘ਤੇ ਮਰੀਜ਼ ਨੂੰ ਮੁਫ਼ਤ ਤੇ ਕੈਸ਼ਲੈੱਸ ਇਲਾਜ ਲਈ ਆਯੁਸ਼ਮਾਨ ਭਾਰਤ ਨਾਲ ਜੁੜੇ ਨਿੱਜੀ ਜਾਂ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਉਣ ‘ਚ ਮਦਦ ਕੀਤੀ ਜਾਵੇਗੀ। ਅਸਲ ‘ਚ ਪੰਜ ਸਾਲ ਪਹਿਲਾਂ ਆਯੁਸ਼ਮਾਨ ਭਾਰਤ ਯੋਜਨਾ ਤਹਿਤ 50 ਕਰੋੜ ਗ਼ਰੀਬਾਂ ਨੂੰ ਮੁਫ਼ਤ ਤੇ ਕੈਸ਼ਲੈੱਸ ਇਲਾਜ ਉਪਲਬਧ ਕਰਵਾਉਣ ਦੇ ਨਾਲ ਹੀ ਹੈਲਥ ਐਂਡ ਵੈਲਨੈੱਸ ਸੈਂਟਰ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਸੀ। ਇਸ ਦੀ ਕਲਪਨਾ ਆਮ ਆਦਮੀ ਦੀ ਸਿਹਤ ਦਾ ਖ਼ਿਆਲ ਰੱਖਣ ਵਾਲੇ ਇਕ ਸਿਹਤ ਕੇਂਦਰ ਦੇ ਰੂਪ ‘ਚ ਕੀਤੀ ਗਈ ਸੀ। ਇਸ ਦਾ ਮੂਲ ਉਦੇਸ਼ ਆਮ ਲੋਕਾਂ ਨੂੰ ਸਾਧਾਰਨ ਜਾਂਚ ਸਹੂਲਤ ਉਪਲਬਧ ਕਰਵਾਉਣਾ ਹੈ, ਤਾਂਕਿ ਕਿਸੇ ਵੀ ਗੰਭੀਰ ਬਿਮਾਰੀ ਦਾ ਸਮਾਂ ਰਹਿੰਦੇ ਪਤਾ ਲਗਾਇਆ ਜਾ ਸਕੇ। ਇਸ ਨਾਲ ਇਲਾਜ ‘ਚ ਆਸਾਨੀ ਹੁੰਦੀ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ‘ਤੇ ਜਾਂਚ ਸਹੂਲਤਾਂ ਦੇ ਨਾਲ-ਨਾਲ ਸਾਧਾਰਨ ਬਿਮਾਰੀਆਂ ਦੀ ਆਯੁਰਵੇਦ ਵਿਧੀ ਨਾਲ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ।

Related posts

‘ਉਡੇ ਦੇਸ਼ ਕਾ ਆਮ ਨਾਗਰਿਕ’ ਯੋਜਨਾ ਤਹਿਤ 15.6 ਮਿਲੀਅਨ ਯਾਤਰੀਆਂ ਨੇ ਲਏ ਹਵਾਈ ਝੂਟੇ

admin

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin