ਦੇਵਘਰ – ਝਾਰਖੰਡ ਦੇ ਦੇਵਘਰ ਵਿਚ ਐਤਵਾਰ ਸ਼ਾਮ 4 ਵਜੇ ਰੋਪਵੇਅ ਟੁੱਟਣ ਕਾਰਣ ਵਾਪਰੇ ਐਕਸੀਡੈਂਟ ਦੇ ਬਾਅਦ 48 ਲੋਕ ਟਰਾਲੀਆਂ ਦੇ ਵਿਚਾਰ ਹੀ ਫਸ ਗਏ ਸਨ ਜਿਹਨਾਂ ਦੇ ਵਿੱਚੋਂ ਕਈਆਂ ਨੂੰ ਬਚਾਅ ਲਿਆ ਗਿਆ ਪਰ ਹਾਲੇ ਵੀ 14 ਸੈਲਾਨੀ ਜ਼ਮੀਨ ਤੇ ਆਸਮਾਨ ਦੇ ਵਿੱਚਕਾਰ 2500 ਫੁੱਟ ਦੀ ਉਚਾਈ ‘ਤੇ ਹਵਾ ਦੇ ਵਿੱਚ ਲਟਕ ਰਹੇ ਹਨ। ਹਨ੍ਹੇਰਾ ਹੋਣ ਕਾਰਣ ਸੋਮਵਾਰ ਸ਼ਾਮ ਨੂੰ ਰੇਸਕਿਊ ਓਪਰੇਸ਼ਨ ਨੂੰ ਰੋਕ ਲਿਆ ਗਿਆ ਸੀ। ਰੇਪਵੇਅ ਦੇਉਪਰ ਟਰਾਲੀਆਂ ਦੇ ਵਿੱਚ ਫਸੇ ਲੋਕਾਂ ਨੂੰ ਡਰੋਨ ਦੇ ਰਾਹੀਂ ਖਾਣਾ ਅਤੇ ਪਾਣੀ ਭੇਜਿਆ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤੱਕ ਤਿੰਨਾਂ ਦੀ ਮੌਤ ਹੋ ਗਈ ਹੈ ਅਤੇ ਇਹਨਾਂ ਵਿੱਚ ਇਕ ਵਿਅਕਤੀ ਦੀ ਮੌਤ ਬਚਾਅ ਕਾਰਜ ਦੇ ਦੌਰਾਨ ਹੈਲੀਕਾਪਟਰ ਤੋਂ ਡਿੱਗਣ ਨਾਲ ਹੋਈ ਹੈ।
ਹਵਾਈ ਸੈਨਾ, ਸੈਨਾ ਅਤੇ ਐਨਡੀਆਰਐਫ ਦੀਆਂ ਟੀਮਾਂ ਵਾਧੂ ਚੌਕਸੀ ਰੱਖ ਰਹੀਆਂ ਹਨ। ਟੀਮ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਤਿੰਨ ਟਰਾਲੀਆਂ ਸਭ ਤੋਂ ਉਪਰ ਹਨ। ਇਸ ਲਈ ਲੋਕਾਂ ਨੂੰ ਇਨ੍ਹਾਂ ਵਿਚੋਂ ਕੱਢਣ ਲਈ ਬਹੁਤ ਯੋਜਨਾਬੱਧ ਕੰਮ ਕੀਤਾ ਜਾ ਰਿਹਾ ਹੈ। ਰੋਪਵੇਅ ਦੀ ਤਾਰ ਟੁੱਟਣ ਕਾਰਨ ਲੋਕਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਹੁਣ ਤੱਕ ਹਵਾਈ ਸੈਨਾ ਦੇ ਤਿੰਨ ਹੈਲੀਕਾਪਟਰ ਇਸ ਆਪਰੇਸ਼ਨ ਵਿੱਚ ਲੱਗੇ ਹੋਏ ਹਨ। ਪਿਛਲੇ ਦੋ ਦਿਨਾਂ ਵਿੱਚ ਹੋਏ ਇਸ ਹਾਦਸੇ ਵਿੱਚ ਕੁੱਲ 33 ਲੋਕਾਂ ਨੂੰ ਬਚਾ ਲਿਆ ਗਿਆ ਹੈ। ਕੁਝ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਵਿੱਚ ਔਰਤਾਂ ਅਤੇ ਲੜਕੀਆਂ ਵੀ ਸ਼ਾਮਲ ਹਨ। ਕੁਝ ਜ਼ਖ਼ਮੀਆਂ ਨੂੰ ਵੀ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਝਾਰਖੰਡ ਦੇ ਦੇਵਘਰ ‘ਚ ਤ੍ਰਿਕੂਟ ਪਹਾੜੀਆਂ ‘ਤੇ ਕਈ ਰੋਪਵੇਅ ਟ੍ਰਾਲੀਆਂ ਇਕ-ਦੂਜੇ ਨਾਲ ਟਕਰਾ ਗਈਆਂ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਹਾਦਸੇ ਤੋਂ ਬਾਅਦ ਵੀ ਕੱਲ੍ਹ ਦੁਪਹਿਰ ਤੱਕ 14 ਤੋਂ ਘੱਟ ਕੈਬਿਨਾਂ ‘ਚ 48 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ।ਜ਼ਖਮੀਆਂ ਨੂੰ ਇਲਾਜ ਲਈ ਦੇਵਘਰ ਸਦਰ ਹਸਪਤਾਲ ਭੇਜਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਤਕਨੀਕੀ ਖਰਾਬੀ ਕਾਰਨ ਵਾਪਰੀ ਜਾਪਦੀ ਹੈ, ਜਿਸ ਕਾਰਨ ਕੇਬਲ ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ।
ਜ਼ਮੀਨ ਤੋਂ ਸੈਂਕੜੇ ਫੁੱਟ ਉੱਪਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਐਨਡੀਆਰਐਫ, ਭਾਰਤੀ ਹਵਾਈ ਸੈਨਾ ਤੇ ਗਰੁੜ ਕਮਾਂਡੋ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੇਬਲ ਕਾਰ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਪਤੀ-ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੇਵਘਰ ਦੇ ਡਿਪਟੀ ਕਮਿਸ਼ਨਰ ਮੰਜੂਨਾਥ ਭਜੰਤਰੀ ਨੇ ਦੱਸਿਆ ਕਿ ਬਚਾਅ ਕਾਰਜ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀ ਟੀਮ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਥਾਨਕ ਲੋਕ ਵੀ ਬਚਾਅ ਕਾਰਜ ਵਿਚ ਐਨਡੀਆਰਐਫ ਦੀ ਮਦਦ ਕਰ ਰਹੇ ਹਨ। ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ, ”ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ। ਕੁਝ ਲੋਕ ਅਜੇ ਵੀ ਰੋਪਵੇਅ ‘ਤੇ ਕੇਬਲ ਕਾਰਾਂ ‘ਚ ਫਸੇ ਹੋਏ ਹਨ ਅਤੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ। ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਦੂਜੇ ਪਾਸੇ ਦੇਵਘਰ ‘ਚ ਤ੍ਰਿਕੂਟ ਰੋਪਵੇਅ ਹਾਦਸੇ ‘ਤੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੀ ਪ੍ਰਤੀਕਿਰਿਆ ਵੀ ਆਈ ਹੈ। ਉਹਨਾਂ ਕਿਹਾ ਹੈ ਕਿ ਉਹ ਤ੍ਰਿਕੂਟ ਰੋਪਵੇਅ ਹਾਦਸੇ ‘ਚ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਐੱਨਡੀਆਰਐੱਫ ਦੀ ਟੀਮ ਤੋਂ ਇਲਾਵਾ ਫੌਜ ਦੇ ਜਵਾਨ ਵੀ ਐਤਵਾਰ ਤੋਂ ਦੇਵਘਰ ਦੇ ਤ੍ਰਿਕੂਟ ਰੋਪਵੇਅ ‘ਤੇ ਫਸੇ ਲੋਕਾਂ ਨੂੰ ਕੱਢਣ ਲਈ ਪਹੁੰਚ ਚੁੱਕੇ ਹਨ। ਹੈਲੀਕਾਪਟਰ ਰਾਹੀਂ ਮਦਦ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ।