India

ਗਲਤ ਟਵੀਟ ਕਰ ਕੇ ਫਸੇ ਕਾਂਗਰਸੀ ਆਗੂ ਦਿਗਵਿਜੇ ਸਿੰਘ, ਮਾਮਲਾ ਦਰਜ; ਸ਼ਿਵਰਾਜ ਸਿੰਘ ਚੌਹਾਨ ਨੇ ਲਾਏ ਦੋਸ਼

ਭੋਪਾਲ – ਖਰਗੋਨ ਹਿੰਸਾ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਖ਼ਿਲਾਫ਼ ਗਲਤ ਟਵੀਟ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਧਾਰਾ 153-ਏ, 295ਏ (ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਤੇ ਭੈੜੇ ਕੰਮ), 465, ਅਤੇ 505 (2) ਦੇ ਤਹਿਤ ਦਿਗਵਿਜੇ ਸਿੰਘ ਦੇ ਖ਼ਿਲਾਫ਼ ਉਨ੍ਹਾਂ ਦੇ ਹਾਲ ਹੀ ਦੇ ਟਵੀਟ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਨੇਤਾ ਦਿਗਵਿਜੇ ਸਿੰਘ ‘ਤੇ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ। ਸ਼ਿਵਰਾਜ ਨੇ ਟਵੀਟ ਕਰਕੇ ਕਿਹਾ ਹੈ ਕਿ ਦਿਗਵਿਜੇ ਵੱਲੋਂ ਧਾਰਮਿਕ ਸਥਾਨ ‘ਤੇ ਭਗਵਾ ਝੰਡਾ ਲਹਿਰਾਉਂਦੇ ਨੌਜਵਾਨ ਦੀ ਜੋ ਫੋਟੋ ਜਾਰੀ ਕੀਤੀ ਗਈ ਹੈ, ਉਹ ਮੱਧ ਪ੍ਰਦੇਸ਼ ਦੀ ਨਹੀਂ ਹੈ। ਇਹ ਧਾਰਮਿਕ ਜਨੂੰਨ ਫੈਲਾਉਣ ਦੀ ਸਾਜ਼ਿਸ਼ ਹੈ। ਇੱਂਧਰ, ਸ਼ਿਵਰਾਜ ਸਿੰਘ ਨੇ ਖਰਗੋਨ ਦੰਗਾ ਮਾਮਲੇ ਵਿੱਚ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਹੋਰ ਚੁਸਤ-ਦਰੁਸਤ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ। ਭੋਪਾਲ ਦੇ ਵਿਧਾਇਕ ਰਾਮੇਸ਼ਵਰ ਸ਼ਰਮਾ ਅਤੇ ਨੇਤਾ ਕ੍ਰਾਈਮ ਬ੍ਰਾਂਚ ਥਾਣੇ ਪਹੁੰਚੇ ਅਤੇ ਸਾਬਕਾ ਸੀਐੱਮ ਦਿਗਵਿਜੇ ਸਿੰਘ ਵੱਲੋਂ ਕੀਤੇ ਗਏ ਟਵੀਟ ਦੀ ਸ਼ਿਕਾਇਤ ਕੀਤੀ। ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਟਵੀਟ ਕਰਕੇ ਲਿਖਿਆ ਕਿ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੂੰ ਅਪੀਲ ਹੈ ਕਿ ਦਿਗਵਿਜੇ ਸਿੰਘ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ, ਦੰਗੇ ਭੜਕਾਉਣ ਅਤੇ ਭਾਈਚਾਰਿਆਂ ਵਿੱਚ ਦੁਸ਼ਮਣੀ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਨੂੰ ਦੰਗਿਆਂ ਵਿੱਚ ਧੱਕਿਆ ਜਾ ਸਕੇ। ਅਪੀਲ ਹੈ ਕਿ ਇਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਜਦੋਂ ਦਿਗਵਿਜੇ ਸਿੰਘ ਦੇ ਸ਼ਾਂਤੀ ਦੂਤ ਨੇ ਰਾਮ ਨੌਮੀ ਦੇ ਜਲੂਸ ‘ਤੇ ਪੱਥਰ ਸੁੱਟੇ ਤਾਂ ਉਨ੍ਹਾਂ ਟਵੀਟ ਕਰਕੇ ਕੋਈ ਸਵਾਲ ਨਹੀਂ ਉਠਾਇਆ। ਹੁਣ ਜਦੋਂ ਅਸੀਂ ਦੰਗਾਕਾਰੀਆਂ ਖਿਲਾਫ ਕਾਰਵਾਈ ਕਰ ਰਹੇ ਹਾਂ, ਦਿਗਵਿਜੇ ਸਿੰਘ ਜੀ ਨੂੰ ਦਰਦ ਹੋ ਰਿਹਾ ਹੈ। ਦਿਗਵਿਜੇ ਸਿੰਘ ਭੰਬਲਭੂਸਾ ਫੈਲਾ ਕੇ ਫਿਰਕੂ ਤਣਾਅ ਨੂੰ ਹਵਾ ਦੇਣਾ ਚਾਹੁੰਦੇ ਹਨ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin