ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਸਮਾਪਤ ਹੋ ਗਿਆ ਹੈ। ਭਾਰਤੀ ਟੀਮ ਹੁਣ ਆਪਣੇ ਅਗਲੇ ਮਿਸ਼ਨ ਲਈ ਤਿਆਰ ਹੈ। ਟੀਮ ਇੰਡੀਆ ਦੱਖਣੀ ਅਫਰੀਕਾ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਜਾ ਰਹੀ ਹੈ। 9 ਜੂਨ ਤੋਂ ਸ਼ੁਰੂ ਹੋਣ ਵਾਲੀ ਇਸ ਸੀਰੀਜ਼ ਲਈ ਮਹਿਮਾਨ ਟੀਮ ਚਾਰ ਦਿਨ ਪਹਿਲਾਂ ਭਾਰਤ ਪਹੁੰਚ ਜਾਵੇਗੀ, ਜਦਕਿ ਟੀਮ ਇੰਡੀਆ ਦੇ ਸਾਰੇ ਖਿਡਾਰੀ 2 ਜੂਨ ਨੂੰ ਦਿੱਲੀ ਪਹੁੰਚਣਗੇ। ਸੀਰੀਜ਼ ਦਾ ਪਹਿਲਾ ਮੈਚ ਦਿੱਲੀ ‘ਚ ਹੀ ਖੇਡਿਆ ਜਾਣਾ ਹੈ।
ਦੱਖਣੀ ਅਫਰੀਕਾ ਦੀ ਟੀਮ 9 ਤੋਂ 19 ਜੂਨ ਤੱਕ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣ ਲਈ ਭਾਰਤ ਦਾ ਦੌਰਾ ਕਰੇਗੀ। ਇਨ੍ਹਾਂ ਪੰਜ ਮੈਚਾਂ ਦੀ ਮੇਜ਼ਬਾਨੀ ਲਈ ਦਿੱਲੀ, ਕਟਕ, ਵਿਸ਼ਾਖਾਪਟਨਮ, ਰਾਜਕੋਟ ਅਤੇ ਬੰਗਲੌਰ ਨੂੰ ਚੁਣਿਆ ਗਿਆ ਹੈ। ਸੀਰੀਜ਼ ਦਾ ਪਹਿਲਾ ਮੈਚ 9 ਜੂਨ ਨੂੰ ਦਿੱਲੀ ‘ਚ ਖੇਡਿਆ ਜਾਣਾ ਹੈ। ਦੂਜਾ ਟੀ-20 12 ਜੂਨ ਨੂੰ ਕਟਕ ‘ਚ ਖੇਡਿਆ ਜਾਣਾ ਹੈ, ਜਦਕਿ ਤੀਜਾ ਮੈਚ ਵਿਸ਼ਾਖਾਪਟਨਮ ‘ਚ 14 ਜੂਨ ਨੂੰ ਖੇਡਿਆ ਜਾਣਾ ਹੈ। ਚੌਥਾ ਟੀ-20 ਮੈਚ 17 ਜੂਨ ਨੂੰ ਰਾਜਕੋਟ ‘ਚ ਹੋਵੇਗਾ ਜਦਕਿ ਆਖਰੀ ਮੈਚ 19 ਜੂਨ ਨੂੰ ਬੈਂਗਲੁਰੂ ‘ਚ ਹੋਵੇਗਾ।
ਕੇਐੱਲ ਰਾਹੁਲ (ਕਪਤਾਨ), ਰਿਸ਼ਭ ਪੰਤ (ਉਪ ਕਪਤਾਨ/ਵਿੱਕੀ), ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ (ਵਿਕੇਟ), ਹਾਰਦਿਕ ਪੰਡਯਾ, ਵੈਂਕਟੇਸ਼ ਅਈਅਰ, ਯੁਜ਼ਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵੀ ਬਿਸ਼ਨੋ , ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ
ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ, ਰਿਜ਼ਾ ਹੈਂਡਰਿਕਸ, ਹੈਨਰੀ ਕਲਾਸਨ, ਕੇਸ਼ਵ ਮਹਾਰਾਜ, ਏਡਨ ਮਾਰਕਰਮ, ਡੇਵਿਡ ਮਿਲਰ, ਲੂੰਬੀ ਐਨਗਿਡੀ, ਐਨਰਿਕ ਨੌਰਖੀਆ, ਵੇਨ ਪਾਰਨੇਲ, ਡਵੇਨ ਪ੍ਰੈਟੋਰੀਅਸ, ਕਾਗਿਸੋ ਰਬਾਡਾ, ਤਬਾਰਿਜ਼ ਸ਼ਮਸੀ, ਟ੍ਰਿਸਟਿਅਨ ਡੀ ਵੈਨਡਰ, ਵੈਨਡਰ ਵਨਡਰ ਰਾਸੀ ਮਾਰਕੋ ਯਾਨਸੇਨ