Punjab

ਮੂਸੇਵਾਲਾ ਹੱਤਿਆ ਕਾਂਡ ਮਾਮਲੇ ਵਿੱਚ ਹੋਈ 8 ਸ਼ੂਟਰਾਂ ਦੀ ਪਹਿਚਾਣ: ਸੂਤਰ

ਮਾਨਸਾ – ਵਿਸ਼ਵ ਪ੍ਰਸਿੱਧ ਗਾਇਕ ਅਤੇ ਲੇਖਕ ਜਿਸਦੀ ਕਿ ਪਿਛਲੇ ਦਿਨੀਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੂਤਰਾਂ ਅਨੁਸਾਰ ਅੱਜ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 8 ਸ਼ਾਰਪ ਸੂਟਰਾਂ ਦੀ ਪਹਿਚਾਣ ਕਰ ਲਈ ਹੈ। ਭਾਵੇਂ ਟੀਮ ਵੱਲੋਂ ਅਧਿਕਾਰਤ ਤੌਰ ’ਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਸ਼ਾਰਪ ਸ਼ੂਟਰ ਵੱਖ-ਵੱਖ ਵੱਖ ਰਾਜਾਂ ਨਾਲ ਸਬੰਧਤ ਹਨ। ਜਿਹਨਾਂ ਵਿੱਚ ਮਨਪ੍ਰੀਤ ਸਿੰਘ ਮੰਨਾਂ, ਜਗਰੂਪ ਸਿੰਘ ਰੂਪਾ, ਹਰਕਮਲ ਸਿੰਘ ਰਾਣੂ (ਪੰਜਾਬ) ਮਨਜੀਤ ਭੋਲੂ, ਪ੍ਰਿਅਵਰਤ (ਹਰਿਆਣਾ) ਸੰਤੋਸ਼ ਯਾਦਵ ਅਤੇ ਸ਼ੋਰਵ ਮਹਾਕਾਲ (ਮਹਾਰਾਸ਼ਟਰ) ਸ਼ੁਭਾਸ਼ ਭਾਨੂਦਾ (ਰਾਜਸਥਾਨ) ਨਾਲ ਸਬੰਧਤ ਦੱਸੇ ਜਾਂਦੇ ਹਨ। ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਨ ਇਹਨਾਂ ਦੀ ਬਾਲ ਲਈ ਉਪਰੋਕਤ ਰਾਜਾਂ ਵਿੱਚ ਆਪਣੀਆਂ ਟੀਮਾਂ ਭੇਜ ਦਿੱਤੀਆਂ ਹਨ।ਕੁਝ ਸ਼ੁਟਰਾਂ ਦੇ ਨੇਪਾਲ ਭੱਜਣ ਦੀ ਵੀ ਚਰਚੇ ਹਨ ਜਿਹਨਾਂ ਦੀ ਭਾਲ ਲਈ ਪੁਲਿਸ ਵੱਲੋ ਨੇਪਾਲ ਵੀ ਚਾਲੇ ਪਾਏ ਗਏ ਹਨ।
ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ
ਮੂਸੇਵਾਲਾ ਕਾਤਲ ਕਾਂਡ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਘਟਨਾ ਤੋਂ 15 ਮਿੰਟ ਪਹਿਲਾਂ ਦੀ ਹੈ ਅਤੇ ਊਸਦੇ ਘਰ ਲੱਗੇ ਸੀ ਸੀ ਟੀ ਵੀ ਤੋਂ ਲਈ ਗਈ ਗਈ ਹੈ। ਜਿਸ ਵਿੱਚ ਕੁਝ ਵਿਅਕਤੀ ਉਸਦੇ ਫੈਨ ਬਣਕੇ ਮੂਸੇਵਾਲਾ ਦੇ ਘਰ ਆਏ ਤੇ ਉਸ ਨਾਲ ਚਾਹ ਪੀਤੀ ਅਤੇ ਸੈਲਫੀਆਂ ਵੀ ਲਈਆਂ। ਉਸ ਵਿਅਕਤੀ ਦਾ ਨਾਮ ਕੇਕੜਾ ਦੱਸਿਆ ਜਾਂਦਾ ਹੈ ਅਤੇ ਸੁਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਸ ਵੱਲੋਂ ਹੀ ਮੂਸੇਵਾਲਾ ਦੀ ਰੇਕੀ ਕੀਤੀ ਗਈ ਅਤੇ ਕਾਤਲਾਂ ਨੂੰ ਉਸਦੇ ਘਰੋ ਚੱਲਣ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਹਰਿਆਣਾ ਦੇ ਕਾਲਿਆਂਵਾਲੀ ਨਾਲ ਸਬੰਧਤ ਹੈ।

 

Related posts

ਡੀਜੀਪੀ ਵਲੋਂ ਪੰਜਾਬ ਵਿੱਚ ਸ਼ਾਂਤੀ ਲਈ ਪੁਲਿਸ ਨੂੰ ਹਾਈ-ਅਲਰਟ ‘ਤੇ ਰਹਿਣ ਦੇ ਹੁਕਮ !

admin

ਭਾਈ ਬਲਵੰਤ ਸਿੰਘ ਰਾਜੋਆਣਾ ਕੇਸ: 29 ਸਾਲਾਂ ਤੋਂ ਤਰੀਕ ਤੇ ਤਰੀਕ !

admin

ਉੱਤਰ ਪ੍ਰਦੇਸ਼ ਦੀਆਂ ਸੰਗਤਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ

admin