Punjab

ਨੈਸ਼ਨਲ ਹਾਈਵੇ ਜੀ.ਟੀ ਰੋਡ ਸਰਹਿੰਦ  ਤੇ ਵਾਪਰੇ  ਸੜਕੀ ਹਾਦਸੇ ਵਿਚ ਚਾਰ  ਵਿਅਕਤੀਆਂ  ਦੀ ਮੌਤ,  3 ਗੰਭੀਰ ਜ਼ਖ਼ਮੀ  

ਫਤਿਹਗੜ੍ਹ ਸਾਹਿਬ – ਦਿੱਲੀ-ਅੰਮਿ੍ਤਸਰ ਨੈਸ਼ਨਲ ਹਾਈਵੇ ਸਰਹਿੰਦ ਤੇ ਵਾਪਰੇ  ਦਰਦਨਾਕ ਸੜਕੀ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੰਨ੍ਹਾਂ ਦੇ ਵਿੱਚ ਦੋ ਔਰਤਾਂ ਅਤੇ ਦੋ ਮਰਦ ਸ਼ਾਮਲ ਹਨ, ਜਦ ਕਿ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ  ।
  ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲੀਸ ਥਾਣਾ ਸਰਹਿੰਦ ਦੇ ਪੁਲੀਸ ਅਧਿਕਾਰੀ ਨਾਜਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਆਪਣੀ ਕਾਰ ‘ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਆਪਣੇ ਘਰ ਰੇਵਾੜੀ (ਦਿੱਲੀ) ਪਰਤ ਰਿਹਾ ਸੀ, ਤਾਂ ਜਦੋ ਇਹ ਸਰਹਿੰਦ ਦੇ ਮਾਧੋਪੁਰ ਚੌਕ ਨਜ਼ਦੀਕ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਅਚਾਨਕ ਟਰੱਕ ਨਾਲ ਜਾ ਕੇ ਟਕਰਾ ਗਈ ਜਿਸ ਦੇ ਸਿੱਟੇ ਵਜੋਂ ਕਾਰ ਵਿੱਚ ਸਵਾਰ 7 ਵਿਅਕਤੀਆਂ ਵਿਚੋਂ ਇਨ੍ਹਾਂ ਚੋਂ 2 ਔਰਤਾਂ ਸਮੇਤ 4 ਦੀ ਮੌਤ ਹੋ ਗਈ ਤੇ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਨੂੰ ਹਾਲਤ ਗੰਭੀਰ ਦੇਖਦੇ ਹੋਏ ਚੰਡੀਗਡ਼੍ਹ ਦੇ 32 ਸੈਕਟਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।  ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ  ਹੈ ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin