Bollywood

ਆਲੀਆ-ਰਣਬੀਰ ਦੇ ਘਰ ਆ ਰਿਹੈ ਨਵਾਂ ‘ਮਹਿਮਾਨ’ !

ਮੁੰਬਈ – ਅਦਾਕਾਰਾ ਆਲੀਆ ਭੱਟ ਮਾਂ ਬਣਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਆਲੀਆ ਨੇ ਹਸਪਤਾਲ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਸਾਡਾ ਬੇਬੀ।।। ਜਲਦ ਆ ਰਿਹਾ ਹੈ’। ਫੋਟੋ ‘ਚ ਉਹ ਅਲਟਰਾਸਾਊਂਡ ਕਰਵਾ ਰਹੀ ਹੈ, ਜਿਸ ‘ਚ ਉਸ ਦੇ ਨਾਲ ਪਤੀ ਰਣਬੀਰ ਵੀ ਨਜ਼ਰ ਆ ਰਹੇ ਹਨ। ਫਿਲਹਾਲ ਆਲੀਆ-ਰਣਬੀਰ ਲੰਡਨ ‘ਚ ਹਨ। ਇਹ ਖਬਰ ਆਉਂਦੇ ਹੀ ਉਨ੍ਹਾਂ ਦੇ ਦੋਸਤਾਂ ਤੋਂ ਲੈ ਕੇ ਇੰਡਸਟਰੀ ਦੇ ਪ੍ਰਸ਼ੰਸਕਾਂ ਤੱਕ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ।

ਰਣਬੀਰ ਅਤੇ ਆਲੀਆ ਦਾ ਵਿਆਹ ਇਸੇ ਸਾਲ 14 ਅਪ੍ਰੈਲ ਨੂੰ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਹੋਇਆ ਸੀ। ਦੋਵਾਂ ਨੇ 2017 ‘ਚ ਫਿਲਮ ‘ਬ੍ਰਹਮਾਸਤਰ’ ਦੇ ਸੈੱਟ ‘ਤੇ ਮਿਲਣ ਤੋਂ ਬਾਅਦ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 5 ਸਾਲ ਦੀ ਡੇਟਿੰਗ ਤੋਂ ਬਾਅਦ ਵਿਆਹ ਕੀਤਾ।

ਵਰਨਣਯੋਗ ਹੈ ਕਿ ਰਣਬੀਰ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਲਵ ਰੰਜਨ ਦੀ ਅਣ-ਟਾਇਟਲ ਰੋਮਾਂਟਿਕ ਕਾਮੇਡੀ ਫਿਲਮ ਹੈ। ਇਸ ‘ਚ ਉਹ ਸ਼ਰਧਾ ਕਪੂਰ ਦੇ ਨਾਲ ਨਜ਼ਰ ਆਵੇਗੀ। ਉਹ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ ਪਾਰਟ ਵਨ’ ਦਾ ਵੀ ਹਿੱਸਾ ਹੈ। ਫਿਲਮ ਵਿੱਚ ਆਲੀਆ ਭੱਟ, ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 9 ਸਤੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਰਣਬੀਰ-ਆਲੀਆ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਣਬੀਰ ਕਰਨ ਮਲਹੋਤਰਾ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸ਼ਮਸ਼ੇਰਾ’ ‘ਚ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜੋ 22 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ ਰਣਬੀਰ ਦੇ ਨਾਲ ਵਾਣੀ ਕਪੂਰ ਅਤੇ ਸੰਜੇ ਦੱਤ ਵੀ ਹਨ। ਇਸ ਤੋਂ ਇਲਾਵਾ ਰਣਬੀਰ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਐਨੀਮਲ ਵੀ ਫਲੋਰ ‘ਤੇ ਹੈ, ਜਿਸ ‘ਚ ਬੌਬੀ ਦਿਓਲ ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਵੰਗਾ ਰੈੱਡੀ ਕਰ ਰਹੇ ਹਨ। ਦੂਜੇ ਪਾਸੇ ਆਲੀਆ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਵੇਗੀ। ਆਲੀਆ ਫਿਲਹਾਲ ਲੰਡਨ ‘ਚ ਆਪਣੇ ਪਹਿਲੇ ਅੰਤਰਰਾਸ਼ਟਰੀ ਪ੍ਰੋਜੈਕਟ ‘ਹਾਰਟ ਆਫ ਸਟੋਨ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਆਲੀਆ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਦੀ ਫਿਲਮ ਡਾਰਲਿੰਗਸ ‘ਚ ਵੀ ਨਜ਼ਰ ਆਵੇਗੀ।

Related posts

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

36 ਬੱਚਿਆਂ ਦੀ ਮਾਂ, ਅੰਡਰ ਵਰਲਡ ਤੋਂ ਨਾ ਡਰਨ ਵਾਲੀ ਬਾਲੀਵੁੱਡ ਦੀ ‘ਡਿੰਪਲ ਗਰਲ’!

admin