Punjab

ਬਿਸ਼ਨੋਈ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਏ ਤੋਂ ਕੀਤੀ ਜਾਵੇਗੀ ਪੁੱਛਗਿੱਛ

ਅੰਮ੍ਰਿਤਸਰ – ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ  ) ਤੋਂ ਬਾਅਦ ਹੁਣ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲਿਸ ਖ਼ਤਰਨਾਕ ਗੈਂਗਸਟਰ ਜਗਦੀਪ ਜੱਗੂ ਭਗਵਾਨਪੁਰੀਆ  ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇੱਥੇ ਜੱਗੂ ਨੂੰ 4 ਅਗਸਤ 2021 ਨੂੰ ਰਾਣਾ ਕੰਦੋਵਾਲੀਆ ਦੇ ਕਤਲ ਵਿਚ ਨਾਮਜ਼ਦ ਕੀਤਾ ਗਿਆ ਸੀ। ਜੱਗੂ ਦੇ ਇਸ਼ਾਰੇ ’ਤੇ ਮਜੀਠਾ ਰੋਡ ’ਤੇ ਹਸਪਤਾਲ ’ਚ ਵਡ਼ ਕੇ ਰਾਣਾ ਕੰਦੋਵਾਲੀਆ ਨੂੰ ਉਸ ਦੇ ਗੁਰਗਿਆਂ ਨੇ ਮਾਰ ਦਿੱਤਾ ਸੀ। ਹਾਲਾਕਿ, ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਤਿਹਾਡ਼ ਜੇਲ੍ਹ ਤੋਂ ਆਪਣਾ ਅਪਰਾਧ ਨੈੱਟਵਰਕ ਚਲਾ ਰਹੇ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਸੀ। ਇਸ ਵੇਲੇ ਲਾਰੈਂਸ ਮਾਨਸਾ ਪੁਲਿਸ ਦੀ ਹਿਰਾਸਤ ਵਿਚ ਹੈ ਤੇ ਰਾਣਾ ਕੰਦੋਵਾਲੀਆ ਕਤਲ ਕੇਸ ਵਿਚ ਅੰਮ੍ਰਿਤਸਰ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਮਨੀ ਰਈਆ ਨੇ ਕੰਦੋਵਾਲੀਆ ਕਤਲ ਕੇਸ ’ਚ ਸ਼ਾਰਪ ਸ਼ੂਟਰ ਮਨੀ ਡਾਗਰ ਤੇ ਦੀਪਕ ਦੀਪੂ ਵਾਸੀ ਝੱਜਰਾ ਨੂੰ ਇੱਥੇ ਅੰਮ੍ਰਿਤਸਰ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਸੀ।

ਗੈਂਗਸਟਰ ਮਨੀ ਰਈਆ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਲਈ ਬਟਾਲਾ ਤੇ ਗੁਰਦਾਸਪੁਰ ਦੇ ਆਪਣੇ ਗੁਰਗਿਆਂ ਨਨਿਤ ਸ਼ਰਮਾ, ਗੁਰਪ੍ਰੀਤ ਸਿੰਘ ਗੋਪੀ ਤੇ ਗੁਰਮਿੰਦਰ ਸਿੰਘ ਹੈਪੀ ਨੂੰ ਸ਼ਾਮਲ ਕੀਤਾ ਸੀ। ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਸ਼ਾਰਪ ਸ਼ੂਟਰ ਦੀਪਕ ਉਰਫ ਦੀਪੂ ਤੇ ਮਨੀ ਡਾਗਰ ਮੋਨੂੰ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੀ ਭਾਲ ਜਾਰੀ ਹੈ।

ਪੁਲਿਸ ਨੂੰ ਸੁਰਾਗ ਮਿਲੇ ਹਨ ਕਿ ਸਾਲ 2017 ਵਿਚ ਲਾਰੈਂਸ ਬਿਸ਼ਨੋਈ ਤੇ ਮਨੀ ਡਾਗਰ ਹਰਿਆਣਾ ਦੀ ਅੰਬਾਲਾ ਜੇਲ੍ਹ ਵਿਚ ਰਹਿ ਚੁੱਕੇ ਹਨ, ਉੱਥੇ ਦੋਵੇਂ ਨੇਡ਼ੇ ਸਨ। ਇਸ ਤੋਂ ਬਾਅਦ ਬਿਸ਼ਨੋਈ ਨੂੰ ਦਿੱਲੀ ਦੀ ਤਿਹਾਡ਼ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਡਾਗਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੋਬਾਈਲ ਰਾਹੀਂ ਲਾਰੈਂਸ ਦੇ ਸੰਪਰਕ ਵਿਚ ਸੀ। ਗੈਂਗਸਟਰ ਜੱਗੂ ਨੂੰ ਅਗਸਤ 2021 ਵਿਚ ਪੰਜਾਬ ਤੋਂ ਤਿਹਾਡ਼ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਉੱਥੋਂ ਜੱਗੂ ਤੇ ਲਾਰੈਂਸ ਨੇ ਡਾਗਰ ਨੂੰ ਸ਼ਾਰਪ ਸ਼ੂਟਰ ਦੀਪਕ ਨੂੰ ਮਿਲਣ ਲਈ ਕਿਹਾ। ਫਿਰ ਦੋਵਾਂ ਨੂੰ ਕੰਦੋਵਾਲੀਆ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin