Punjab

 ਰਾਸ਼ਟਰਪਤੀ ਚੋਣ 2022: ਚੋਣ ਸਮੱਗਰੀ ਸੁਰੱਖਿਅਤ ਢੰਗ ਨਾਲ ਪੰਜਾਬ ਪਹੁੰਚੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਰਾਸ਼ਟਰਪਤੀ ਚੋਣ 2022 ਦੇ ਸੰਚਾਲਨ ਲਈ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਭੇਜੀ ਗਈ ਚੋਣ ਸਮੱਗਰੀ ਅੱਜ ਚੰਡੀਗੜ੍ਹ ਸਥਿਤ ਪੰਜਾਬ ਵਿਧਾਨ ਸਭਾ ਵਿਖੇ ਸੁਰੱਖਿਅਤ ਪਹੁੰਚ ਗਈ ਹੈ। ਰਾਸ਼ਟਰਪਤੀ ਚੋਣ  18 ਜੁਲਾਈ, 2022 ਨੂੰ ਹੋਣੀ ਹੈ।
ਚੋਣ ਸਮੱਗਰੀ ਵਿੱਚ ਮਨੋਨੀਤ ਬੈਲਟ ਬਾਕਸ, ਬੈਲਟ ਪੇਪਰ, ਵਿਸ਼ੇਸ਼ ਪੈਨ ਅਤੇ ਹੋਰ ਸੀਲਬੰਦ ਚੋਣ ਸਮੱਗਰੀ ਸ਼ਾਮਲ ਹੈ ਜਿਸਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਵਿਧਾਨ ਸਭਾ ਵਿੱਚ ਲਿਆਂਦਾ ਗਿਆ।
ਸੀਈਓ ਡਾ. ਰਾਜੂ ਨੇ ਦੱਸਿਆ ਕਿ ਚੋਣ ਅਫ਼ਸਰ ਪੰਜਾਬ ਭਾਰਤ ਭੂਸ਼ਣ ਬਾਂਸਲ ਅਤੇ ਸੰਯੁਕਤ ਸਕੱਤਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਪੰਜਾਬ ਵਿਧਾਨ ਸਭਾ ਰਾਮ ਲੋਕ ਖਟਾਣਾ ਨੇ ਭਾਰਤੀ ਚੋਣ ਕਮਿਸ਼ਨ ਤੋਂ ਚੋਣ ਸਮੱਗਰੀ ਪ੍ਰਾਪਤ ਕਰਕੇ ਹਵਾਈ ਜਹਾਜ਼ ਰਾਹੀਂ ਪੰਜਾਬ ਲਿਆਂਦੀ ਹੈ।
ਉਨ੍ਹਾਂ ਦੱਸਿਆ ਕਿ ਚੋਣ ਸਮੱਗਰੀ ਨੂੰ ਸਕੱਤਰ ਵਿਧਾਨ ਸਭਾ ਸੁਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਪੰਜਾਬ ਵਿਧਾਨ ਸਭਾ ਵਿਖੇ ਸਥਾਪਿਤ ਸਟਰਾਂਗ ਰੂਮ ਵਿੱਚ ਸਟੋਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਸਮੱਗਰੀ 24 ਘੰਟੇ ਸਖ਼ਤ ਨਿਗਰਾਨੀ ਹੇਠ ਰਹੇਗੀ।

Related posts

ਭਾਈ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਸਿੰਘ ਸਾਹਿਬ ਨੂੰ ਆਦੇਸ਼ ਦੇਣ ਦੀ ਅਪੀਲ

admin

‘ਜੀਨੋਮ ਐਡੀਟਿੰਗ ਤਕਨਾਲੋਜੀ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ

admin

10ਵੀਂ ਦੀ ਸੀ. ਬੀ. ਐਸ. ਈ. ਪ੍ਰੀਖਿਆ ’ਚ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਥਾਪੜਾ

admin