Punjab

ਖਹਿਰਾ ਨੇ ਪੰਜਾਬ ਆਬਕਾਰੀ ਨੀਤੀ ਜਾਂਚ ਦੀ ਕੀਤੀ ਮੰਗ, ਕਿਹਾ- ਸੀਬੀਆਈ ਜਾਂਚ ਤੋਂ ਕਿਉਂ ਡਰ ਰਹੇ ਕੇਜਰੀਵਾਲ

ਚੰਡੀਗੜ੍ਹ – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੀ ਆਬਕਾਰੀ ਨੀਤੀ ਦੀ ਤਰਜ਼ ’ਤੇ ਪੰਜਾਬ ਆਬਕਾਰੀ ਨੀਤੀ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਨੇ ਕੁਝ ਚਹੇਤਿਆਂ ਨੂੰ ਖੁਸ਼ ਕੀਤਾ ਹੈ, ਜਦਕਿ ਸੈਂਕੜੇ ਸਥਾਨਕ ਪੰਜਾਬੀ ਸ਼ਰਾਬ ਕਾਰੋਬਾਰੀਆਂ ਦਾ ਕਾਰੋਬਾਰ ਤਬਾਹ ਕਰ ਦਿੱਤਾ ਹੈ।

ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੀਬੀਆਈ ਜਾਂਚ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਹਾਏ ਤੋਬਾ ਕਰਨ ਦੀ ਆਲੋਚਨਾ ਕੀਤੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਮਗਰਮੱਛ ਦੇ ਹੁੰਝੂ ਵਹਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਜਾਰੀ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸੀਬੀਆਈ ਜਾਂਚ ਤੋਂ ਡਰਦੇ ਕਿਉਂ ਹਨ? ਜੇਕਰ ਸੱਚੇ ਹਨ ਤਾਂ ਜਾਂਚ ਕਰਵਾਉਣ।

Related posts

ਮਲਵਿੰਦਰ ਕੰਗ ਨੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

Bunty

ਚੰਨੀ ਦੱਸਣ ਨੌਕਰੀਆਂ ਪੱਕੀਆਂ ਕਰਨ ਲਈ ਹੋਰ ਕਿੰਨੇ ਕੱਚੇ ਅਧਿਆਪਕਾਂ ਦੀ ਜਾਨ ਲੈਣਗੇ : ਹਰਪਾਲ ਚੀਮਾ

Bunty

ਡੱਲੇਵਾਲ ਨੂੰ ਕੁੱਝ ਹੋਇਆ ਤਾਂ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ – ਪੰਧੇਰ

admin