Punjab

ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਖ਼ਰਾਬ ਸਿਹਤ ਦਾ ਦਿੱਤਾ ਹਵਾਲਾ

ਚੰਡੀਗੜ੍ਹ – ਬਠਿੰਡਾ ਦੇ ਲੈਂਡ ਅਲਾਟਮੈਂਟ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਨਪ੍ਰੀਤ ਬਾਦਲ ਦੇ ਵਕੀਲ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ। ਇਥੇ ਉਨ੍ਹਾਂ ਨੇ ਮਨਪ੍ਰੀਤ ਬਾਦਲ ਦਾ ਪਾਸਪੋਰਟ ਦਫਤਰ ਵਿਚ ਜਮ੍ਹਾਂ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਪਿੱਠ ਵਿਚ ਦਰਦ ਹੈ। ਵਕੀਲ ਨੇ ਕਿਹਾ ਕਿ ਵਿਜੀਲੈਂਸ ਤੋਂ ਪੇਸ਼ ਹੋਣ ਲਈ 10 ਤੋਂ 12 ਦਿਨ ਦਾ ਸਮਾਂ ਮੰਗਿਆ ਹੈ। ਮਨਪ੍ਰੀਤ ਬਾਦਲ ਨੂੰ ਕੁਝ ਸਮੇਂ ਪਹਿਲਾਂ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ ਸੀ ਜਿਸ ਦੇ ਬਾਅਦ ਵਿਜੀਲੈਂਸ ਨੇ ਸੰਮਨ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਦੱਸ ਦੇਈਏ ਕਿ ਮਨਪ੍ਰੀਤ ਬਾਦਲ ’ਤੇ ਬਠਿੰਡਾ ਵਿਚ ਸਾਜਿਸ਼ ਤਹਿਤ ਘੱਟ ਰੇਟ ’ਤੇ ਸਰਕਾਰੀ ਪਲਾਟ ਖਰੀਦਣ ਦਾ ਦੋਸ਼ ਹੈ। ਮਾਡਲ ਟਾਊਨ ਦੇ ਫੇਜ਼ ਵਨ ਵਿਚ ਉਨ੍ਹਾਂ ’ਤੇ 1560 ਗਜ਼ ਦੇ 2 ਪਲਾਟਾਂ ਦੀ ਖਰੀਦ ਵਿਚ ਸਰਕਾਰ ਨੂੰ 65 ਲੱਖ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਹਾਲਾਂਕਿ ਮਨਪ੍ਰੀਤ ਨੇ ਤਰਕ ਦਿੱਤਾ ਸੀ ਕਿ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੇ ਇਹ ਰਿਜ਼ਰਵ ਰੇਟ ਤੈਅ ਕੀਤੇ ਸਨ। ਉਨ੍ਹਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮਨਪ੍ਰੀਤ ਬਾਦਲ ਦੇ ਇਲਾਵਾ ਉਨ੍ਹਾਂ ਦੇ ਕਰੀਬੀ ਰਾਜੀਵ ਕੁਮਾਰ, ਵਿਕਾਸ ਅਰੋੜਾ, ਅਮਨਦਪ ਸਿੰਘ ਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ, ਸੁਪਰੀਡੈਂਟ ਪੰਕਜ ਕਾਲੀਆ ਤੇ ਏ.ਡੀ.ਸੀ. ਡਿਵੈਲਪਮੈਂਟ ਬਿਕਰਮਜੀਤ ਸਿੰਘ ਸ਼ੇਰਗਿਲ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਕਾਰੋਬਾਰੀ ਵਿਕਾਸ ਅਰੋੜਾ ਤੇ ਰਾਜੀਵ ਤੋਂ ਇਲਾਵਾ ਸ਼ਰਾਬ ਠੇਕੇ ’ਤੇ ਕੰਮ ਕਰਨ ਵਾਲੇ ਅਮਨਦੀਪ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

Related posts

ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ

admin

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

admin

ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਨਮਾਨਿਤ

admin