Bollywood

ਐਨੀਮੇਟਿਡ ਫ਼ਿਲਮ ‘ਅਮੈਰੀਕਨ ਸਿੱਖ’ 2024 ਦੇ ਆਸਕਰ ਪੁਰਸਕਾਰਾਂ ਲਈ ਵਿਚਾਰੇ ਜਾਣ ਵਾਲੀ ਸੂਚੀ ’ਚ ਸ਼ਾਮਲ

ਨਿਊਯਾਰਕ – ਵਿਸ਼ਵਜੀਤ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਐਨੀਮੇਟਿਡ ਫ਼ਿਲਮ ‘ਅਮੈਰੀਕਨ ਸਿੱਖ’ 2024 ਦੇ ਆਸਕਰ ਪੁਰਸਕਾਰਾਂ ਲਈ ਵਿਚਾਰੇ ਜਾਣ ਵਾਲੀ ਸੂਚੀ ’ਚ ਸ਼ਾਮਲ ਹੋ ਗਈ ਹੈ। ‘ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼’ ਵੱਲੋਂ ਦਿੱਤੇ ਜਾਂਦੇ ਆਸਕਰ ਪੁਰਸਕਾਰ, ਫ਼ਿਲਮਾਂ ਲਈ ਦਿੱਤੇ ਜਾਣ ਵਾਲੇ ਸਭ ਤੋਂ ਮਿਆਰੀ ਪੁਰਸਕਾਰ ਹਨ। ਇਸ ਫਿਲਮ ਦਾ ਵਿਸ਼ਵ ਪ੍ਰੀਮੀਅਰ ਜੂਨ ’ਚ ਆਸਕਰ-ਯੋਗਤਾ ਟਿ੍ਰਬੇਕਾ ਫਿਲਮ ਫੈਸਟੀਵਲ ’ਚ ਹੋਇਆ ਸੀ। ਇਸ ਨੂੰ ਪਰਦੇ ’ਤੇ ਸਿੱਖਾਂ ਦੀ ਪ੍ਰਤੀਨਿਧੀ ਵਧਾਉਣ ਅਤੇ ਇਕ ਅਮਰੀਕੀ (ਅਤੇ ਇਕ ਸੁਪਰ ਹੀਰੋ) ਦੀ ਦਿੱਖ ਨੂੰ ਚੁਣੌਤੀ ਦੇਣ ਲਈ ਬਣਾਇਆ ਗਿਆ ਸੀ।ਵਿਸ਼ਵਜੀਤ ਸਿੰਘ ਜਨਤਕ ਤੌਰ ’ਤੇ ‘ਸਿੱਖ ਕੈਪਟਨ ਅਮਰੀਕਾ’ ਵਜੋਂ ਮਸ਼ਹੂਰ ਹੈ, ਜੋ ਕਿ ਉਸ ਵੱਲੋਂ ਈਜਾਦ ਕੀਤਾ ਗਿਆ ਇਕ ਕਾਲਪਨਿਕ ਪਾਤਰ ਹੈ ਜੋ ਕੱਟੜਤਾ, ਅਸਹਿਣਸ਼ੀਲਤਾ ਅਤੇ ਅਮਰੀਕੀ ਦਿੱਖ ਦੀ ਧਾਰਨਾ ਵਿਰੁੱਧ ਲੜ ਰਿਹਾ ਹੈ। ਹਾਲਾਂਕਿ ਅਮਰੀਕਾ ’ਚ ਪੈਦਾ ਹੋਏ ਅਪਣੇ ਪਰਿਵਾਰ ਦੇ ਇੱਕਲੌਤੇ ਮੈਂਬਰ ਵਿਸ਼ਵਜੀਤ ਸਿੰਘ ਕਦੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਏਨੇ ਵੱਡੇ ਪੱਧਰ ’ਤੇ ਅਪਣੀ ਪਛਾਣ ਬਣਾ ਸਕੇਗਾ।ਇਹ ਫ਼ਿਲਮ ਨਾ ਸਿਰਫ਼ ‘ਗੁੱਡ ਮਾਰਨਿੰਗ ਅਮਰੀਕਾ’ ਸ਼ੋਅ ’ਚ ਪ੍ਰਦਰਸ਼ਿਤ ਕੀਤੀ ਗਈ ਸੀ, ਸਗੋਂ ਸਿਰਫ਼ ਇਕ ਮਹੀਨੇ ’ਚ ਇਸ ਨੇ ਚਾਰ ਚੋਟੀ ਦੇ ਫ਼ਿਲਮ ਪੁਰਸਕਾਰ ਵੀ ਜਿੱਤੇ ਸਨ, ਜਿਸ ’ਚ ਬਰਮਿੰਘਮ, ਅਲਾਬਾਮਾ ’ਚ ਸਾਈਡਵਾਕ ਫ਼ਿਲਮ ਫੈਸਟੀਵਲ ’ਚ ਸਰਵੋਤਮ ਲਘੂ ਐਨੀਮੇਸ਼ਨ, ਸੈਨ ਡਿਏਗੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ’ਚ ਸਰਬੋਤਮ ਐਨੀਮੇਸ਼ਨ, ਸਿਆਟਲ ’ਚ ਤਸਵੀਰ ਫਿਲਮ ਫੈਸਟੀਵਲ ਵਿਖੇ ਬਿਹਤਰੀਨ ਸ਼ਾਰਟ ਦਸਤਾਵੇਜ਼ੀ ਫ਼ਿਲਮ ਲਈ ਗ੍ਰੈਂਡ ਜਿਊਰੀ ਐਵਾਰਡ ਅਤੇ ਦਰਸ਼ਕਾਂ ਦੀ ਪਸੰਦ ਪੁਰਸਕਾਰ ਸ਼ਾਮਲ ਹਨ। ‘ਅਮੈਰੀਕਨ ਸਿੱਖ’ ਨੂੰ ਸ਼ਿਕਾਗੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸਿਹਤਰੀਨ ਛੋਟੀ ਦਸਤਾਵੇਜ਼ੀ ਫ਼ਿਲਮ ’ਚ ਵਿਸ਼ੇਸ਼ ਸਨਮਾਨ ਅਤੇ ਟਾਲਗ੍ਰਾਸ ਫਿਲਮ ਫੈਸਟੀਵਲ ’ਚ ਇਕ ਸਨਮਾਣਯੋਗ ਜ਼ਿਕਰ ਵੀ ਮਿਲਿਆ। ਇਹ ਫਿਲਮ ਦੇ ਨਿਰਦੇਸ਼ਕ/ਨਿਰਮਾਤਾ ਵਿਸ਼ਵਜੀਤ ਸਿੰਘ ਹਨ ਅਤੇ ਇਸ ਨੂੰ ਲਾਸ ਏਂਜਲਸ-ਅਧਾਰਤ ਨਿਰਦੇਸ਼ਕ ਰਿਆਨ ਵੇਸਟਰਾ ਦੇ ਨਾਲ ਸਾਂਝੇਦਾਰੀ ’ਚ ਬਣਾਇਆ ਗਿਆ ਸੀ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin