ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਇਸ ਸਮੇਂ ਵੱਡਾ ਫੈਸਲਾ ਲਿਆ ਹੈ। 13 ਨਵੰਬਰ ਤੋਂ ਆਡ-ਈਵਨ ਲਾਗੂ ਨਹੀਂ ਹੋਵੇਗਾ। ਇਸ ਮਾਮਲੇ ’ਤੇ ਦਿੱਲੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 13 ਨਵੰਬਰ ਤੋਂ ਆਡ-ਈਵਨ ਲਾਗੂ ਹੀਂ ਹੋਵੇਗਾ। ਫਿਲਹਾਲ ਇਸਨੂੰ ਮੁਲਤਵੀ ਕੀਤਾ ਗਿਆ ਹੈ। ਜੇਕਰ ਹਾਲਾਤ ਫਿਰ ਤੋਂ ਗੰਭੀਰ ਹੁੰਦੇ ਹਨ ਤਾਂ ਇਸ ’ਤੇ ਮੁੜ ਵਿਚਾਰ ਕੀਤਾ ਜਾਵੇਗਾ।
ਗੋਪਾਲ ਰਾਏ ਨੇ ਅੱਗੇ ਕਿਹਾ ਕਿ ਦਿੱਲੀ ’ਚ 8-10 ਦਿਨਾਂ ਤੋਂ ਹਵਾ ਦੀ ਗਤੀ ’ਚ ਠਹਿਰਾਅ ਸੀ. ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਸ਼੍ਰੇਣੀ ’ਚ ਪਹੁੰਚ ਗਿਆ ਸੀ। ਰਾਤ ਤੋਂ ਜੋ ਬਾਰਿਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ 1੍ਹ9 450 ਸੀ, ਉਹ ਅੱਜ 300 ਹੋ ਗਿਆ ਹੈ ਅਤੇ ਅਜੇ ਹੋਰ ਘੱਟ ਹੋਣ ਦੀ ਉਮੀਦ ਹੈ। ਜੇਕਰ ਹਾਲਾਤ ਫਿਰ ਤੋਂ ਗੰਭੀਰ ਹੁੰਦੇ ਹੋ ਤਾਂ ਆਡ-ਈਵਨ ’ਤੇ ਮੁੜ ਵਿਚਾਰ ਕੀਤਾ ਜਾਵੇਗਾ।
previous post