International

ਤਬਾਹੀ ਦੀ ਆਹਟ! ਬੁਲਗਾਰੀਆ ’ਚ ਪਹਿਲੀ ਵਾਰ ਦੇਖਿਆ ਗਿਆ ‘ਲਾਲ ਆਸਮਾਨ’

ਸੋਫ਼ੀਆ – ਬਾਲਕਨ ਦੇਸ਼ ਬੁਲਗਾਰੀਆ ਦੇ ਆਸਮਾਨ ਵਿੱਚ ਪਹਿਲੀ ਵਾਰ ‘ਔਰੋਰਾ ਬੋਰੇਲਿਸ’ ਦੀ ਘਟਨਾ ਵਾਪਰੀ, ਜਿਸ ਨੂੰ ‘ਉੱਤਰੀ ਲਾਈਟਾਂ’ ਵੀ ਕਿਹਾ ਜਾਂਦਾ ਹੈ। ਇਸ ਕਾਰਨ ਬੁਲਗਾਰੀਆ ਦਾ ਆਸਮਾਨ ਲਾਲ ਹੋ ਗਿਆ। ਇਹ ਘਟਨਾ ਐਤਵਾਰ ਸ਼ਾਮ ਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਲੋਕ ਇਸ ’ਤ ਪ੍ਰਤੀਕਿਰਿਆ ਦੇ ਰਹੇ ਹਨ, ਕੱੁਝ ਇਸ ਨੂੰ ਡਰਾਉਣਾ ਅਤੇ ਵਿਨਾਸ਼ਕਾਰੀ ਕਹਿ ਰਹੇ ਹਨ ਜਦੋਂ ਕਿ ਕੱੁਝ ਇਸ ਕੁਦਰਤੀ ਘਟਨਾ ਦੀ ਸੁੰਦਰਤਾ ਤੋਂ ਮੋਹਿਤ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਅਰੋਰਾ ਬੋਰੇਲਿਸ ਦੀ ਇਹ ਘਟਨਾ ਬੁਲਗਾਰੀਆ ਦੇ ਨਾਲ-ਨਾਲ ਰੋਮਾਨੀਆ, ਹੰਗਰੀ, ਚੈੱਕ ਗਣਰਾਜ ਅਤੇ ਯੂਕ੍ਰੇਨ ਦੇ ਆਸਮਾਨ ਵਿੱਚ ਵੀ ਦਿਖਾਈ ਦਿੱਤੀ। ਸ਼ਨੀਵਾਰ ਨੂੰ ਪੋਲੈਂਡ ਅਤੇ ਸਲੋਵਾਕੀਆ ਦੇ ਆਸਮਾਨਾਂ ਵਿੱਚ ਵੀ ਔਰੋਰਾ ਬੋਰੇਲਿਸ ਦੀ ਘਟਨਾ ਦੇਖੀ ਗਈ ਸੀ। ਇਸ ਦੌਰਾਨ ਬ੍ਰਿਟੇਨ ਅਤੇ ਸਲੋਵਾਕੀਆ ਦੇ ਆਸਮਾਨ ਦਾ ਰੰਗ ਚਮਕਦਾਰ ਹਰਾ ਸੀ। ਇਹ ਕੁਦਰਤੀ ਘਟਨਾ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਵਿੱਚ ਵੀ ਵਾਪਰੀ, ਜਦੋਂ ਲੱਦਾਖ ਦਾ ਆਸਮਾਨ ਚਮਕ ਉਠਿਆ ਸੀ। ਤੁਹਾਨੂੰ ਦੱਸ ਦੇਈਏ ਕਿ ਔਰੋਰਾ ਬੋਰੇਲਿਸ ਦੀ ਘਟਨਾ ਹਜ਼ਾਰਾਂ ਸਾਲਾਂ ਤੋਂ ਮਨੁੱਖਾਂ ਨੂੰ ਹੈਰਾਨ ਕਰ ਰਹੀ ਹੈ। ਔਰੋਰਾ ਬੋਰੇਲਿਸ ਪ੍ਰਕਾਸ਼ ਦੀਆਂ ਤਰੰਗਾਂ ਹਨ ਜੋ ਸੂਰਜ ਤੋਂ ਆਉਣ ਵਾਲੇ ਊਰਜਾ ਕਣਾਂ ਦੁਆਰਾ ਬਣਾਈਆਂ ਜਾਂਦੀਆਂ ਹਨ। ਦਰਅਸਲ ਇਹ ਊਰਜਾ ਕਣ ਸਾਢੇ 4 ਕਰੋੜ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਵਲ ਆਉਂਦੇ ਹਨ ਪਰ ਧਰਤੀ ਦੇ ਚੁੰਬਕੀ ਖੇਤਰ ਕਾਰਨ ਇਹ ਧਰਤੀ ਤੱਕ ਨਹੀਂ ਪਹੁੰਚ ਪਾਉਾਂਦੇਅਤੇ ਚੁੰਬਕੀ ਖੇਤਰ ਦੇ ਪ੍ਰਭਾਵ ਕਾਰਨ ਸੂਰਜ ਤੋਂ ਆਉਣ ਵਾਲੇ ਇਹ ਊਰਜਾ ਕਣ ਉੱਤਰੀ ਅਤੇ ਦੱਖਣੀ ਧਰੁਵ ਵਲ ਚਲੇ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਇੱਕ ਆਕਾਸ਼ੀ ਘਟਨਾ ਵਾਪਰਦੀ ਹੈ ਜਿਸ ਕਾਰਨ ਆਸਮਾਨ ਵੱਖ-ਵੱਖ ਰੰਗਾਂ ਵਿੱਚ ਚਮਕਦਾ ਹੈ। ਇਸ ਕੁਦਰਤੀ ਘਟਨਾ ਵਿੱਚ ਆਸਮਾਨ ਦਾ ਰੰਗ ਵਿਸ਼ੇਸ਼ ਗੈਸ ਕਣਾਂ ’ਤ ਨਿਰਭਰ ਕਰਦਾ ਹੈ, ਜਿਵੇਂ ਕਿ ਜੇਕਰ ਊਰਜਾ ਕਣਾਂ ਅਤੇ ਚੁੰਬਕੀ ਖੇਤਰ ਦੇ ਟਕਰਾਉਣ ਕਾਰਨ ਆਕਸੀਜਨ ਦੇ ਕਣ ਨਿਕਲਦੇ ਹਨ, ਤਾਂ ਆਸਮਾਨ ਦਾ ਰੰਗ ਹਲਕਾ ਹਰਾ ਦਿਖਾਈ ਦਿੰਦਾ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin