ਬਾਰਸੀਲੋਨਾ (ਸਪੇਨ) – ਪੌਪ ਗਾਇਕਾ ਸ਼ਕੀਰਾ ਟੈਕਸ ਧੋਖਾਧੜੀ ਦੇ ਇਕ ਮਾਮਲੇ ’ਚ ਸੁਣਵਾਈ ਦੇ ਪਹਿਲੇ ਦਿਨ ਹੀ ਸਪੇਨ ਦੇ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋ ਗਈ। ਇਸ ਨਾਲ ਉਹ ਜੇਲ ਦੀ ਸਜ਼ਾ ਤੋਂ ਬਚ ਗਈ ਹੈ।46 ਸਾਲਾ ਸ਼ਕੀਰਾ ਨੇ ਮੈਜਿਸਟ੍ਰੇਟ ਜੋਸ ਮੈਨੁਅਲ ਡੇਲ ਏਮੋ ਨੂੰ ਦੱਸਿਆ ਕਿ ਉਸ ਨੇ ਸਰਕਾਰੀ ਵਕੀਲਾਂ ਨਾਲ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ। ਗਾਇਕਾ ਨੇ ਸਪੇਨ ਸਰਕਾਰ ਨੂੰ 2012 ਤੋਂ 2014 ਦੇ ਵਿਚਕਾਰ 1.45 ਕਰੋੜ ਯੂਰੋ (1.58 ਕਰੋੜ ਅਮਰੀਕੀ ਡਾਲਰ) ਦਾ ਟੈਕਸ ਭੁਗਤਾਨ ਕਰਨ ’ਚ ਨਾਕਾਮ ਰਹਿਣ ਦੇ ਮਾਮਲੇ ’ਚ 6 ਦੋਸ਼ਾਂ ਨੂੰ ਮੰਨਣ ਦਾ ਜਵਾਬ ‘ਹਾਂ’ ’ਚ ਦਿੱਤਾ।ਸਿਰਫ 8 ਮਿੰਟਾਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ।
