ਰਾਏਪੁਰ – ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਸ਼ਨੂੰਦੇਵ ਸਾਏ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ।
ਕੁਨਕੁਰੀ ਵਿਧਾਨਸਭਾ ਹਲਕੇ ਤੋਂ ਵਿਧਾਇਕ ਵਿਸ਼ਨੂੰਦੇਵ ਸਾਏ ਆਦਿਵਾਸੀ ਸਮਾਜ ਨਾਲ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਵਿਸ਼ਨੂੰਦੇਵ ਸਾਏ ਦੇ ਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਵਿਸ਼ਨੂੰਦੇਵ ਸਾਏ ਦਾ ਨਾਂ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਸੀ।
ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱ ਪਾਰਟੀ ਦੇ ਤਿੰਨ ਨਿਗਰਾਨ ਕੇਂਦਰੀ ਮੰਤਰੀ ਅਰਜੁਨ ਮੁੰਡਾ, ਸਰਬਾਨੰਦ ਸੋਨੋਵਾਲ ਅਤੇ ਦੁਸ਼ਿਅੰਤ ਕੁਮਾਰ ਗੌਤਮ ਤੋਂ ਇਲਾਵਾ ਓਮ ਮਾਥੁਰ, ਮਨਸੁਖ ਮਾਂਡਵੀਆ ਮੌਜ਼ੂਦ ਰਹੇ। ਰਾਏਪੁਰ ਸਥਿਤ ਭਾਜਪਾ ਦੇ ਪ੍ਰਦੇਸ਼ ਭਵਨ ਵਿੱਚ ਸਾਰੇ ਨਵੇਂ ਚੁਣੇ ਵਿਧਾਇਕਾਂ ਨੇ ਮਿਲ ਕੇ ਵਿਸ਼ਨੂੰਦੇਵ ਸਾਏ ਦੇ ਨਾਂ ’ਤੇ ਮੋਹਰ ਲਗਾਈ।
’ਹਰ ਦਿਲ ਅਜੀਜ਼ ਹੈ ਵਿਸ਼ਨੂੰਦੇਵ ਸਾਏ’
ਉੱਥੇ, ਭਾਜਪਾ ਵਿਧਾਇਕ ਦਲ ਦੀ ਬੈਠਕ ਨੂੰ ਲੈ ਕੇ ਪਾਰਟੀ ਨੇਤਾ ਨਾਰਾਇਣ ਚੰਦੇਲ ਨੇ ਵੱਡੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਨੂੰਦੇਵ ਸਾਏ ਹਰ ਦਿਲ ਅਜੀਜ਼ ਹਨ।
ਸਮਾਚਾਰ ਏਜੰਸੀ ਏਐੱਨਆਈ ਅਨੁਸਾਰ, ਭਾਜਪਾ ਨੇਤਾ ਨੇ ਕਿਹਾ,
’ਉਹ (ਵਿਸ਼ਨੂੰਦੇਵ ਸਾਏ) ਹਰ ਦਿਲ ਅਜੀਜ਼ ਹਨ ਅਤੇ ਬਹੁਤ ਚੰਗੇ ਵਿਅਕਤੀ ਹਨ। ਸਾਡੇ ਸੂਬੇ ਦੇ ਪ੍ਰਧਾਨ ਹਨ। ਬਹੁਤ ਸਹਿਜ ਹਨ, ਸਰਲ ਹਨ, ਵਿਨਿਮਰ ਹਨ ਅਤੇ ਇਕ ਅਜਿਹਾ ਚਿਹਰਾ ਹਨ ਜਿਸ ਦਾ ਕੋਈ ਵਿਰੋਧ ਨਹੀ. ਕਰ ਸਕਿਆ…’
ਵਿਸ਼ਨੂੰਦੇਵ ਸਾਏ ਨੇ ਹਾਈਕਮਾਨ ਦਾ ਕੀਤਾ ਧੰਨਵਾਦ
ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਵਿਸ਼ਨੂੰਦੇਵ ਸਾਏ ਨੇ ਭਾਜਪਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇੱਕ ਛੋਟੇ ਜਿਹੇ ਵਰਕਰ ’ਤੇ ਇੰਨਾ ਵਿਸ਼ਵਾਸ ਪ੍ਰਗਟਾਇਆ ਅਤੇ ਰਾਜ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਡਾ ਦਾ ਵੀ ਧੰਨਵਾਦ ਕੀਤਾ।
ਕੌਣ ਹੈ ਵਿਸ਼ਨੂੰਦੇਵ ਸਾਏ?
ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਬਣਨ ਵਾਲੇ ਵਿਸ਼ਨੂੰਦੇਵ ਸਾਏ ਚਾਰ ਵਾਰ ਸੰਸਦ ਮੈਂਬਰ, ਦੋ ਵਾਰ ਵਿਧਾਇਕ ਕੇਂਦਰੀ ਰਾਜ ਮੰਤਰੀ ਅਤੇ ਦੋਰ ਵਾਰ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੰਗਠਨ ਵਿੱਚ ਕੰਮ ਕਰਨ ਦਾ ਚੰਗਾ ਤਜਰਬਾ ਹੈ।
25 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੀ ਚੋਣ
ਵਿਸ਼ਨੂੰਦੇਵ ਸਾਏ ਕੁਨਕੁਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਯੂਡੀ ਮਿੰਜ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ। ਉਨ੍ਹਾਂ ਨੇ 25541 ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੀ ਹੈ। ਯਾਦ ਰਹੇ ਕਿ ਛੱਤੀਸਗੜ੍ਹ ਦੀਆਂ 90 ਵਿੱਚੋਂ 54 ਸੀਟਾਂ ’ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਕਾਂਗਰਸ ਸਿਰਫ਼ 35 ਸੀਟਾਂ ’ਤੇ ਹੀ ਸਿਮਟ ਗਈ।