International

ਭਾਰਤੀ ਕੂਟਨੀਤੀ ਦੀ ਵੱਡੀ ਜਿੱਤ ਭਾਰਤ ਦੀ ਘੱਟ ਗਿਣਤੀ ਬਾਰੇ ਮਾਮਲਿਆਂ ਦੀ ਮੰਤਰੀ ਸਮਿ੍ਰਤੀ ਇਰਾਨੀ ਮਦੀਨਾ ਪਹੁੰਚੀ

ਮਦੀਨਾ – ਸਾਊਦੀ ਅਰਬ ਦੇ ਦੌਰੇ ‘’ਤੇ ਗਈ ਭਾਰਤ ਦੀ ਮਹਿਲਾ ਅਤੇ ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਸਮਿ੍ਰਤੀ ਇਰਾਨੀ ਨੇ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਸ਼ਹਿਰਾਂ ‘’ਚੋਂ ਇਕ ਮਦੀਨਾ ਦਾ ਦੌਰਾ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ। ਜਦੋਂ ਕੋਈ ਗੈਰ-ਮੁਸਲਿਮ ਭਾਰਤੀ ਵਫ਼ਦ ਮਦੀਨਾ ਸ਼ਹਿਰ ਪਹੁੰਚਿਆ ਹੈ। ਇੰਨਾ ਹੀ ਨਹੀਂ ਸਮਿ੍ਰਤੀ ਇਰਾਨੀ ਨੇ ਇਸ ਦੌਰਾਨ ਹਿਜਾਬ ਵੀ ਨਹੀਂ ਪਾਇਆ ਹੋਇਆ ਸੀ। ਇਸ ਤੋਂ ਪਹਿਲਾਂ ਸਮਿ੍ਰਤੀ ਇਰਾਨੀ ਨੇ ਹੱਜ 2024 ਨੂੰ ਲੈ ਕੇ ਸਾਊਦੀ ਅਰਬ ਨਾਲ ਦੁਵੱਲੇ ਸਮਝੌਤੇ ‘’ਤੇ ਦਸਤਖ਼ਤ ਕੀਤੇ ਸਨ। ਇਸ ਤਹਿਤ ਹੁਣ ਭਾਰਤੀ ਹੱਜ ਯਾਤਰੀਆਂ ਦਾ ਕੁੱਲ ਕੋਟਾ 1,75,025 ਹੋ ਗਿਆ ਹੈ।ਸਮਿ੍ਰਤੀ ਇਰਾਨੀ ਨੇ ਭਾਰਤੀ ਹੱਜ ਯਾਤਰੀਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਨੂੰ ਭਾਰਤੀ ਕੂਟਨੀਤੀ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਪਿ੍ਰੰਸ ਨੇ ਸਾਲ 2021 ਵਿੱਚ ਮਦੀਨਾ ਸ਼ਹਿਰ ਨੂੰ ਗੈਰ-ਮੁਸਲਮਾਨਾਂ ਲਈ ਵੀ ਖੋਲ੍ਹ ਦਿੱਤਾ ਸੀ।ਸਮਿ੍ਰਤੀ ਇਰਾਨੀ ਨੇ ਟਵਿੱਟਰ ‘ਤੇ ਲਿਖਿਆ, “ਅੱਜ ਮੈਂ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਮਦੀਨਾ ਦੀ ਇੱਕ ਇਤਿਹਾਸਕ ਯਾਤਰਾ ਕੀਤੀ, ਜਿਸ ਵਿੱਚ ਪੈਗੰਬਰ ਦੀ ਮਸਜਿਦ ਅਲ ਮਸਜਿਦ ਅਲ ਨਬਾਵੀ, ਉਹੂਦ ਦੀਆਂ ਪਹਾੜੀਆਂ ਅਤੇ ਪਹਿਲੀ ਇਸਲਾਮੀ ਮਸਜਿਦ, ਕੁਬਾ ਦੀ ਯਾਤਰਾ ਸ਼ਾਮਲ ਹੈ।” ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਇਸਲਾਮ ਧਰਮ ਦੀ ਸ਼ੁਰੂਆਤ ਬਾਰੇ ਜਾਣਨ ਦਾ ਮੌਕਾ ਮਿਲਿਆ। ਸਮਿ੍ਰਤੀ ਇਰਾਨੀ ਦੇ ਨਾਲ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਵੀ ਸਨ। ਇੱਕ ਸਰਕਾਰੀ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਕਮਾਲ ਦਾ ਅਤੇ ਅਚਾਨਕ ਹੋਇਆ ਘਟਨਾਕ੍ਰਮ ਹੈ। ਇਹ ਪਹਿਲਾ ਗੈਰ-ਮੁਸਲਿਮ ਵਫ਼ਦ ਸੀ ਜਿਸ ਦਾ ਪਵਿੱਤਰ ਸ਼ਹਿਰ ਮਦੀਨਾ ਵਿੱਚ ਸਵਾਗਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਸ਼ਾਨਦਾਰ ਸਬੰਧਾਂ ਨੂੰ ਦਰਸਾਉਂਦਾ ਹੈ।

Related posts

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

admin

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin