International

ਅਮਰੀਕਾ ਨੇ ਲਿਆ ਜਾਰਡਨ ਹਮਲੇ ਦਾ ਬਦਲਾਇਰਾਕ-ਸੀਰੀਆ ’ਚ 85 ਤੋਂ ਵੱਧ ਟਿਕਾਣਿਆਂ ’ਤੇ ਕੀਤੇ ਹਵਾਈ ਹਮਲੇ

ਵਾਸ਼ਿੰਗਟਨ – ਅਮਰੀਕਾ ਨੇ ਜਾਰਡਨ ਵਿਚ ਆਪਣੇ ਫ਼ੌਜੀਆਂ ‘ਤੇ ਹਮਲਿਆਂ ਦੀ ਜਵਾਬੀ ਕਾਰਵਾਈ ਕਰਦੇ ਹੋਏ ਇਰਾਕ ਅਤੇ ਸੀਰੀਆ ਵਿਚ ਈਰਾਨ ਸਮਰਥਿਤ ਮਿਲੀਸ਼ੀਆ (ਨਾਗਰਿਕ ਲੜਾਕਿਆਂ) ਅਤੇ ਈਰਾਨੀ ‘ਰਿਵੋਲਿਊਸ਼ਨਰੀ ਗਾਰਡ’ ਦੇ 85 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਜਾਰਡਨ ਵਿੱਚ ਈਰਾਨ ਸਮਰਥਿਤ ਸਮੂਹ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਸੀ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਯੂ.ਐੱਸ. ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਹੋਰ ਚੋਟੀ ਦੇ ਅਮਰੀਕੀ ਨੇਤਾ ਕਈ ਦਿਨਾਂ ਤੋਂ ਚੇਤਾਵਨੀ ਦੇ ਰਹੇ ਸਨ ਕਿ ਅਮਰੀਕਾ ਮਿਲਸ਼ੀਆ ਸਮੂਹਾਂ ‘ਤੇ ਜਵਾਬੀ ਹਮਲਾ ਕਰੇਗਾ।ਸ਼ੁੱਕਰਵਾਰ ਨੂੰ ਅਮਰੀਕੀ ਹਮਲਿਆਂ ਤੋਂ ਬਾਅਦ ਬਾਈਡੇਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘’ਅਮਰੀਕਾ ਪੱਛਮੀ ਏਸ਼ੀਆ ਜਾਂ ਦੁਨੀਆਂ ‘’ਚ ਕਿਤੇ ਵੀ ਸੰਘਰਸ਼ ਨਹੀਂ ਚਾਹੁੰਦਾ, ਪਰ ਜੋ ਲੋਕ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਇਹ ਜਾਣ ਲੈਣ ਕੇ ਜੇਕਰ ਤੁਸੀਂ ਕਿਸੇ ਅਮਰੀਕੀ ਨੂੰ ਨੁਕਸਾਨ ਪਹੁੰਚਾਓਗੇ, ਤਾਂ ਅਸੀਂ ਜਵਾਬ ਦੇਵਾਂਗੇ।” ਬਾਈਡੇਨ ਨੇ ਪਿਛਲੇ ਐਤਵਾਰ ਨੂੰ ਕਿਹਾ ਸੀ ਕਿ ਜਾਰਡਨ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈ.ਆਰ.ਜੀ.ਸੀ.) ਵੱਲੋਂ ਸਮਰਥਤ ਅੱਤਵਾਦੀ ਸਮੂਹਾਂ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀ ਮਾਰੇ ਗਏ ਸਨ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin