ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਉਹਨਾਂ ਕੋਲ ਸੀ।ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜੇ ਅਸਤੀਫੇ ਵਿੱਚ ਵਜ੍ਹਾ ਨਿੱਜੀ ਕਾਰਨ ਦੱਸਿਆ ਹੈ ਜਦ ਕਿ ਹੋਰ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਉਹ ਹਾਲੇ ਦੋ ਦਿਨ ਪਹਿਲਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਸਨ ਪਰ ਉਹਨਾਂ ਨੇ ਅਸਤੀਫਾ ਅੱਜ ਚੰਡੀਗੜ੍ਹ ਤੋਂ ਭੇਜਿਆ ਹੈ।ਉਹਨਾਂ ਦਾ ਰਾਤ ਦਿੱਲੀ ਰੁਕਣ ਦਾ ਪ੍ਰੋਗਰਾਮ ਸੀ ਪਰ ਉਹ ਸ਼ਾਮ ਨੂੰ ਹੀ ਵਾਪਸ ਪਰਤ ਆਏ ਸਨ। ਉਨਾਂ ਦੀ ਰਾਜਪਾਲ ਵਜੋਂ ਨਿਯੁਕਤੀ 21 ਅਗਸਤ 2021 ਨੂੰ ਹੋਈ ਸੀ। ਇਸ ਤੋਂ ਪਹਿਲਾਂ ਉਹ ਤਾਮਿਲਨਾਡੂ ਅਤੇ ਆਸਾਮ ਦੇ ਰਾਜਪਾਲ ਰਹਿ ਚੁੱਕੇ ਹਨ। ਰਾਜਪਾਲ ਹੁੰਦਿਆਂ ਉਹਨਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਤਿੱਖਾ ਟਕਰਾਅ ਚੱਲਦਾ ਰਿਹਾ ਹੈ ਪਰ ਪਿਛਲੇ ਦਿਨਾਂ ਤੋਂ ਦੋਹਾਂ ਧਿਰਾਂ ਵਿੱਚ ਹਾਲਾਤ ਸੁਖਾਵੇਂ ਦਿਸਣ ਲੱਗੇ ਸਨ।
ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਅਸਤੀਫਾ ਆਪ ਦਿੱਤਾ ਹੈ ਜਾਂ ਉਨਾਂ ਤੋਂ ਅਸਤੀਫਾ ਲਿਆ ਗਿਆ ਹੈ ਇਹ ਹਾਲ ਦੀ ਘੜੀ ਇੱਕ ਭੇਦ ਬਣਿਆ ਹੋਇਆ ਹੈ। ਪਰ ਰਾਜ ਭਵਨ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਰਾਈਟ ਟੂ ਸਰਵਿਸ ਐਕਟ ਦੇ ਮੁਖੀ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਇੱਕ ਸਾਬਕਾ ਅਧਿਕਾਰੀ ਨੂੰ ਦੇਣ ਤੋਂ ਨਰਾਜ਼ ਦਿਸ ਰਹੇ ਸਨ। ਆਲਾ ਮਿਆਰੀ ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਉਹਨਾਂ ਵੱਲੋਂ ਨਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਮੁਲਕ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨਾਂ ਵੱਲੋਂ ਦਿੱਤੇ ਅਸਤੀਫੇ ਨੂੰ ਲੈ ਕੇ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਹੋ ਸਕਦਾ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਮਿਲਣ ਵਾਲੀ ਹੋਵੇ।
ਰਾਸ਼ਟਰਪਤੀ ਵੱਲੋਂ ਉਨਾਂ ਦਾ ਅਸਤੀਫਾ ਪ੍ਰਵਾਨ ਕੀਤੇ ਜਾਣ ਤੱਕ ਉਹ ਉਸ ’ਤੇ ਬਣੇ ਰਹਿਣਗੇ। ਉਨਾਂ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਕੇਂਦਰ ਸਰਕਾਰ ਨਵੇਂ ਰਾਜਪਾਲ ਦੀ ਨਿਯੁਕਤੀ ਵੀ ਕਰ ਸਕਦੀ ਹੈ ਅਤੇ ਕਿਸੇ ਹੋਰ ਸੂਬੇ ਦੇ ਰਾਜਪਾਲ ਨੂੰ ਵਾਧੂ ਚਾਰਜ ਵੀ ਦਿੱਤਾ ਜਾ ਸਕਦਾ ਹੈ। ਉਂਝ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਨਿੱਜੀ ਅਤੇ ਹੋਰ ਰੁਝੇਵੇਂ ਦੱਸਿਆ ਹੈ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਹਿਲੇ ਗਵਰਨਰਾਂ ਨਾਲੋਂ ਕਈ ਹਟ ਕੇ ਕਿਰਤਾਂ ਪਾਈਆਂ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀਆਂ ਨਰਾਜ਼ਗੀ ਭਰੀ ਚਿੱਠੀਆਂ ਜਨਤਕ ਤੌਰ ਤੇ ਨਸ਼ਰ ਕਰਦੇ ਰਹੇ ਹਨ। ? ਇੱਥੋਂ ਤੱਕ ਕਿ ਉਹ ਰਾਜ ਸਰਕਾਰ ਨਾਲ ਚਲਦੇ ਕੌੜੇ ਕੁਸੈਲੇ ਸੰਬੰਧਾਂ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਵੀ ਕਰਦੇ ਰਹੇ ਹਨ। ? ਕਿਸੇ ਦੇ ਉਲਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜ ਭਵਨ ਨੂੰ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫਤਰ ਵੀ ਦੱਸਿਆ ਜਾਂਦਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਨਵਾਰੀ ਲਾਲ ਪੁਰੋਹਤ ਦਰਮਿਆਨ ਰਿਸ਼ਤਿਆਂ ਵਿੱਚ ਪਹਿਲੀ ਵਾਰ ਵਿਗਾੜ ਉਦੋਂ ਆਇਆ ਸੀ ਜਦੋਂ ਸਤੰਬਰ 2022 ਨੂੰ ਪੰਜਾਬ ਸਰਕਾਰ ਵੱਲੋਂ ਬੁਲਾਏ ਸੈਸ਼ਨ ਨੂੰ ਰਾਜ ਭਵਨ ਤੋਂ ਪ੍ਰਵਾਨਗੀ ਨਹੀਂ ਸੀ ਮਿਲੀ। ? ਰਾਜਪਾਲ ਉੱਤੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਉੱਤੇ ਸਹੀ ਨਾ ਪਾਉਣ ਨੂੰ ਲੈ ਕੇ ਵੀ ਪੱਖਪਾਤੀ ਵਤੀਰਾ ਅਖਤਿਆਰ ਕਰਨ ਦੇ ਦੋਸ਼ ਲੱਗਦੇ ਰਹੇ ਹਨ। ? ਸਿੱਖ ਗੁਰਦੁਆਰਾ ਸੋਧ ਬਿਲ, ਪੰਜਾਬ ਪੁਲਿਸ ਸੋਧ ਬਿਲ ਅਤੇ ਪੰਜਾਬ ਯੂਨੀਵਰਸਿਟੀ ਸੋਧ ਬਿੱਲਾਂ ਦਾ ਵਰਨਰ ਖਾਸ ਤੌਰ ਤੇ ਕੀਤਾ ਜਾ ਸਕਦਾ ਹੈ। ? ਸਮੇਂ ਵਿੱਚ ਉਨ?ਾਂ ਨੇ ਚਾਰ ਬਿੱਲਾਂ ਨੂੰ ਪ੍ਰਵਾਨਗੀ ਦੇ ਵੀ ਦਿੱਤੀ ਸੀ ਸਦਕੇ ਉਨਾਂ ਵੱਲੋਂ ਕਈ ਬਿੱਲ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜ ਦਿੱਤੇ ਗਏ। ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਦਰਮਿਆਨ ਲੰਮਾ ਸਮਾਂ ਬਖੇੜਾ ਖੜਾ ਰਿਹਾ ਸੀ।? ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕਰਕੇ ਰਾਜਪਾਲ ਨੂੰ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਤੋਂ ਲਾਂਭ ਕਰਨ ਦਾ
ਫੈਸਲਾ ਲੈ ਲਿਆ ਸੀ। ਬਨਵਾਰੀ ਲਾਲ ਪੁਰੋਹਿਤ ਪੰਜਾਬ ਨੇ ਰਾਜਪਾਲ ਹੁੰਦਿਆਂ ਸੂਬੇ ਦੇ ਸਰਹੱਦੀ ਖੇਤਰਾਂ ਦਾ ਕਈ ਵਾਰ ਗੇੜਾ ਲਾਇਆ ਹੈ। ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਵੀ ਕੀਤਾ। ? ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਲੈ ਕੇ ਉਹ ਅਕਸਰ ਤਿੱਖਾ ਵਾਰ ਕਰਦੇ ਰਹੇ ਹਨ।
ਗਣਤੰਤਰ ਦਿਵਸ ਮੌਕੇ ਰਾਜ ਭਵਨ ਵਿੱਚ ਅਯੋਜਿਤ ਐਟ ਹੋਮ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਛੱਲਾ ਗਾਇਆ। ? ਉਸ ਤੋਂ ਬਾਅਦ ਉਹ ਮੁੱਖ ਮੰਤਰੀ ਨਾਲ ਬਗਲਗੀਰ ਹੋਏ ਪਰ ਤਿੰਨ ਦਿਨਾਂ ਬਾਅਦ ਹੀ ਉਨਾਂ ਨੇ ਮੁੜ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਸੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਸੂਬੇ ਦੇ ਰਾਜਪਾਲਾਂ ਦੌਰਾਨ ਸਬੰਧ ਕਦੇ ਵੀ ਇੰਨੇ ਕੌੜੇ ਕੁਸੈਲੇ ਨਹੀਂ ਬਣੇ ਸਨ।? ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਰਹੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਪਾਲ ਤੋਂ ਅਸਿੱਧੇ ਜਾਂ ਸਿੱਧੇ ਤੌਰ ਤੇ ਮਨ ਮਰਜ਼ੀ ਦੀ ਹਾਮੀ ਭਰਵਾਈ ਜਾਂਦੀ ਰਹੀ ਹੈ।
previous post