ਨਵੀਂ ਦਿੱਲੀ – ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਸ਼ਨੀਵਾਰ ਨੂੰ ਨਿਆਂ ਸੰਕਲਪ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ’ਚ ਕਾਂਗਰਸ ਦੇ ਬੂਥ ਲੈਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਨੇਤਾ ਸ਼ਾਮਲ ਹੋਏ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਸਭ ਕਾ ਸੱਤਿਆਨਾਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਕੁੱਤਾ ਖਰੀਦਦੇ ਸਮੇਂ ਦੇਖਿਆ ਜਾਂਦਾ ਹੈ ਕਿ ਸਹੀ ਨਾਲ ਭੌਂਕਦਾ ਹੈ ਜਾਂ ਨਹੀਂ, ਉਂਝ ਹੀ ਭੌਂਕਣ ਵਾਲੇ ਵਰਕਰਾਂ ਨੂੰ ਬੂਥ ਦਾ ਕੰਮ ਸੌਂਪਣਾ ਚਾਹੀਦਾ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਨੇ ਨਿਆਂ ਸੰਕਲਪ ਰੈਲੀ ’ਚ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਸਰਕਾਰ ’ਚ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਲੜ ਰਹੇ ਹਨ। ਜੇਕਰ ਤੁਸੀਂ ਇਸ ਲੜਾਈ ’ਚ ਹਾਰ ਗਏ ਤਾਂ ਤੁਸੀਂ ਮੋਦੀ ਦੇ ਗੁਲਾਮ ਹੋ ਜਾਵੋਗੇ। ਖੜਗੇ ਨੇ ਕਿਹਾ ਕਿ ਪੀ.ਐੱਮ. ਇਸ ਦੇਸ਼ ਦੀ ਜਨਤਾ ਨੂੰ ਗੁਲਾਮੀ ’ਚ ਪਾ ਦੇਣਗੇ। ਅੱਜ ਦੇਸ਼ ’ਚ 30 ਲੱਖ ਨੌਕਰੀਆਂ ਖ਼ਾਲੀ ਹਨ। ਇਨ੍ਹਾਂ ਨੌਕਰੀਆਂ ਨੂੰ ਇਸ ਲਈ ਨਹੀਂ ਭਰਿਆ ਜਾ ਰਿਹਾ, ਕਿਉਂਕਿ ਉੱਥੇ ਐੱਸ.ਸੀ., ਐੱਸ.ਟੀ. ਦੇ ਲੋਕ ਆ ਜਾਣਗੇ।
previous post