India

ਉੱਤਰ ਪ੍ਰਦੇਸ਼ ਸਰਕਾਰ ਵੱਲੋਂ 7,36,437.71 ਕਰੋੜ ਰੁਪਏ ਦਾ ਬਜਟ ਪੇਸ਼

ਲਖਨਊ – ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਵਿੱਤੀ ਸਾਲ 2024-25 ਲਈ ਆਪਣਾ ਸਾਲਾਨਾ ਬਜਟ ਪੇਸ਼ ਕੀਤਾ, ਜਿਸ ਨੂੰ ਰਾਜ ਦੇ ਇਤਿਹਾਸ ਵਿੱਚ ਹੁਣ ਤਕ ਦਾ ਸਭ ਤੋਂ ਵੱਡਾ ਬਜਟ ਮੰਨਿਆ ਗਿਆ ਹੈ। ਰਾਜ ਦੇ ਵਿੱਤ ਮੰਤਰੀ ਸੁਰੇਸ਼ ਖੰਨਾ ਦੁਆਰਾ ਪੇਸ਼ ਕੀਤਾ ਗਿਆ ਸਾਲ 2024-25 ਦਾ ਬਜਟ 7,36,437.71 ਕਰੋੜ ਰੁਪਏ ਦਾ ਸੀ। ਬਜਟ ਵਿੱਚ 24,863.57 ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਸੂਬਾ ਸਰਕਾਰ ਦੇ ਬਜਟ ਵਿੱਚ ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਰੁਜ਼ਗਾਰ ਸਿਰਜਣ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ। ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਦੇ ਬਜਟ ਵਿੱਚ 60,6802.40 ਲੱਖ ਰੁਪਏ ਦੀਆਂ ਮਾਲੀਆ ਪ੍ਰਾਪਤੀਆਂ ਅਤੇ 1,14,531.42 ਲੱਖ ਰੁਪਏ ਦੀਆਂ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਾਲੀਆ ਪ੍ਰਾਪਤੀਆਂ ਵਿੱਚ ਟੈਕਸ ਮਾਲੀਏ ਦਾ ਹਿੱਸਾ 4,88,902.84 ਲੱਖ ਰੁਪਏ ਹੈ।

Related posts

ਲੱਦਾਖ ’ਚ ਟੈਂਕ ਅਭਿਆਸ ਦੌਰਾਨ ਹਾਦਸਾ, 5 ਜਵਾਨ ਸ਼ਹੀਦ

Bunty

26/11 ਦਾ ਦੋਸ਼ੀ ਤਹੱਵੁਰ ਰਾਣਾ ਗ੍ਰਿਫ਼ਤਾਰ: ਅਮਰੀਕਾ ਤੋਂ ਅੱਜ ਭਾਰਤ ਪੁੱਜੇਗਾ !

admin

ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ – ਯੋਗੀ ਆਦਿੱਤਿਆਨਾਥ

admin