Bollywood

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

ਝਾਰਖੰਡ –  ਬਾਲੀਵੁੱਡ ਅਦਾਕਾਰ ਪੰਕਜ ਤਿ੍ਰਪਾਠੀ ਦੀ ਭੈਣ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘’ਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸਨ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾਰੀ ਉਰਫ ਮੁੰਨਾ ਤਿਵਾਰੀ ਚਲਾ ਰਿਹਾ ਸੀ। ਜਦੋਂਕਿ ਭੈਣ ਸਰਿਤਾ ਕਾਰ ਵਿੱਚ ਸਵਾਰ ਸੀ। ਨਿਰਸਾ ‘’ਚ ਹਾਦਸੇ ਤੋਂ ਬਾਅਦ ਦੋਵੇਂ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ‘’ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਪੰਕਜ ਤਿ੍ਰਪਾਠੀ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੰਕਜ ਤਿ੍ਰਪਾਠੀ ਦੇ ਜੀਜਾ ਮੁੰਨਾ ਤਿਵਾਰੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜਦਕਿ ਉਨ੍ਹਾਂ ਦੀ ਪਤਨੀ ਸਰਿਤਾ ਤਿਵਾਰੀ ਅਜੇ ਵੀ ਹਸਪਤਾਲ ‘’ਚ ਜ਼ੇਰੇ ਇਲਾਜ ਹੈ। ਕਾਰ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਇਹ ਤੇਜ਼ ਰਫਤਾਰ ਨਾਲ ਡਿਵਾਈਡਰ ਨਾਲ ਟਕਰਾ ਗਈ ਹੋਵੇਗੀ। ਹਾਦਸੇ ‘’ਚ ਡਿਵਾਈਡਰ ਕਾਰ ਦੇ ਬੋਨਟ ਨੂੰ ਚੀਰਦੇ ਹੋਏ ਡਰਾਈਵਿੰਗ ਸੀਟ ਤੋਂ ਪਿਛਲੀ ਸੀਟ ’ਤੇ ਜਾ ਪਹੁੰਚਿਆ। ਕਾਰ ਦੇ ਬੋਨਟ ਤੋਂ ਪਿਛਲੀ ਸੀਟ ਤੱਕ ਪਰਖੱਚੇ ਉਡ ਗਏ। ਹਾਦਸਾ ਬਹੁਤ ਭਿਆਨਕ ਦੱਸਿਆ ਜਾ ਰਿਹਾ ਹੈ।

Related posts

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

Bunty

ਘਰ ‘ਚ ਮ੍ਰਿਤਕ ਮਿਲੀ ਬੰਗਾਲੀ ਅਦਾਕਾਰਾ Bidisha De Mazumdar, ਪੁਲਿਸ ਕਰ ਰਹੀ ਜਾਂਚ

Bunty

ਅਰਸ਼ਦ ਵਾਰਸੀ ਤੋਂ ਇਲਾਵਾ ਸੇਬੀ ਵਲੋਂ 58 ਹੋਰ ਲੋਕਾਂ ‘ਤੇ ਪਾਬੰਦੀ !

admin