India

ਉੱਤਰਾਖੰਡ ’ਚ ਮੀਂਹ ਦਾ ਕਹਿਰ ਕਈ ਥਾਵਾਂ ’ਤੇ ਫਟੇ ਬੱਦਲ, ਸੜਕਾਂ ਬਣੀਆਂ ਨਦੀਆਂ

ਦੇਹਰਾਦੂਨ – ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੀ ਤੀਰਥ ਯਾਤਰਾ 10 ਮਈ ਤੋਂ ਸ਼ੁਰੂ ਹੋਵੇਗੀ, ਜਿਸ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਅਤੇ ਸ਼ਰਧਾਲੂ ਹੌਲੀ-ਹੌਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਕਈ ਥਾਵਾਂ ’ਤੇ ਮੀਂਹ ਅਤੇ ਗੜ੍ਹੇ ਪੈਣ ਦੀਆਂ ਖ਼ਬਰਾਂ ਹਨ। ਅਲਮੋੜਾ-ਸੋਮੇਸ਼ਵਰ ਇਲਾਕੇ ’ਚ ਬੱਦਲ ਫਟਣ ਦੀ ਖ਼ਬਰ ਹੈ। ਅਲਮੋੜਾ-ਕੌਸਾਨੀ ਹਾਈਵੇਅ ’ਤੇ ਮਲਬਾ ਆ ਗਿਆ ਹੈ, ਜਿਸ ਕਾਰਨ ਹਾਈਵੇਅ ਪਿਛਲੇ 12 ਘੰਟਿਆਂ ਤੋਂ ਬੰਦ ਹੈ ਹਾਲਾਂਕਿ ਮੀਂਹ ਕਾਰਨ ਜੰਗਲ ਦੀ ਅੱਗ ’ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਹੈ। ਪਰ ਬਦਲਦੇ ਮੌਸਮ ਕਾਰਨ ਸਾਰਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਉੱਤਰਾਖੰਡ ਵਿੱਚ ਅਲਮੋੜਾ ਤੋਂ ਇਲਾਵਾ ਬਾਗੇਸ਼ਵਰ ਵਿੱਚ ਬੱਦਲ ਫਟ ਗਏ ਹਨ ਅਤੇ ਉੱਤਰਕਾਸ਼ੀ ਦੇ ਪੁਰੋਲਾ ਵਿੱਚ ਭਾਰੀ ਗੜੇਮਾਰੀ ਹੋਈ ਹੈ। ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦੇ ਨਾਲ ਹੀ ਆਈ.ਐਮ.ਡੀ. ਨੇ 13 ਮਈ ਤਕ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਆਈ.ਐਮ.ਡੀ. ਨੇ ਯਾਤਰੀਆਂ ਨੂੰ ਬਾਰਿਸ਼ ਦੌਰਾਨ ਪਹਾੜੀ ਯਾਤਰਾਵਾਂ ’ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਨਸੂਨ ਆਫ਼ਤ ਨੂੰ ਘੱਟ ਕਰਨ ਅਤੇ ਚਾਰਧਾਮ ਪ੍ਰਬੰਧਨ ’ਤੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਰੁਦਰਪ੍ਰਯਾਗ ’ਚ ਬੀਤੇ ਬੁੱਧਵਾਰ ਨੂੰ ਹੋਈ ਬਾਰਿਸ਼ ਕਾਰਨ ਜੰਗਲ ਦੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਮੀਂਹ ਕਾਰਨ ਗੰਗੋਤਰੀ ਹਾਈਵੇਅ ’ਤੇ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਬਾਰਿਸ਼ ਦਾ ਅਸਰ ਬਾਗੇਸ਼ਵਰ ਅਤੇ ਟੀਹਰੀ ਜ਼ਿਲਿਆਂ ’ਚ ਵੀ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਜੰਗਲ ਦੀ ਅੱਗ ’ਤੇ ਕਾਬੂ ਆ ਗਿਆ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਲਕੀ ਬਾਰਿਸ਼ ਦੇ ਨਾਲ-ਨਾਲ ਦੇਹਰਦੂਨ ਅਤੇ ਆਸ-ਪਾਸ ਦੇ ਇਲਾਕਿਆਂ ’ਚ ਗੜੇਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਬਿਜਲੀ ਡਿੱਗਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

Related posts

ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਰੇਲਵੇ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ: ਰਵਨੀਤ ਬਿੱਟੂ

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਪਿਆਰ ਅਤੇ ਖੁਸ਼ੀ ਦੇ ਜਸ਼ਨ ਦਾ ਪ੍ਰਤੀਕ – ਰੰਗਾਂ ਦਾ ਤਿਉਹਾਰ ਹੋਲੀ !

admin