Sport

ਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫ਼ੀ ਦੀ ਪੈਰਿਸ ’ਚ ਹੋਵੇਗੀ ਨਿਲਾਮੀ

ਪੈਰਿਸ – ਡਿਏਗੋ ਮਾਰਾਡੋਨਾ ਦੀ 1986 ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਹਾਊਸ ਅਗੁਟੇਸ ਨੇ ਕਿਹਾ ਕਿ ਦਹਾਕਿਆਂ ਤੋਂ ਗਾਇਬ ਇਸ ਪੁਰਸਕਾਰ ਦੀ ਅਗਲੇ ਮਹੀਨੇ ਪੈਰਿਸ ’ਚ ਨਿਲਾਮੀ ਕੀਤੀ ਜਾਵੇਗੀ। ਮਾਰਾਡੋਨਾ ਦੀ 2020 ’ਚ 60 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ। ਉਸ ਨੂੰ ਇਹ ਟਰਾਫੀ 1986 ਦੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਦਿਤੀ ਗਈ ਸੀ। ਉਸ ਨੇ ਮੈਕਸੀਕੋ ਸਿਟੀ ’ਚ ਫਾਈਨਲ ’ਚ ਪਛਮੀ ਜਰਮਨੀ ਵਿਰੁਧ 3-2 ਦੀ ਜਿੱਤ ਦੌਰਾਨ ਅਰਜਨਟੀਨਾ ਦੀ ਕਪਤਾਨੀ ਕੀਤੀ। ਇਸ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ’ਚ ਇੰਗਲੈਂਡ ’ਤੇ 2-1 ਦੀ ਜਿੱਤ ’ਚ ਵਿਵਾਦਪੂਰਨ ’ਹੈਂਡ ਆਫ ਗੌਡ’ ਗੋਲ ਅਤੇ ‘ਸਦੀ ਦਾ ਬਿਹਤਰੀਨ ਗੋਲ’ ਗੋਲ ਕੀਤਾ ਸੀ। ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਇਸ ਦੀ ਵਿਸ਼ੇਸ਼ਤਾ ਕਾਰਨ ਲੱਖਾਂ ਯੂਰੋ ’ਚ ਵਿਕੇਗੀ। ਟੂਰਨਾਮੈਂਟ ਦੇ ਬਿਹਤਰੀਨ ਖਿਡਾਰੀ ਨੂੰ ਗੋਲਡਨ ਬਾਲ ਟਰਾਫੀ ਦਿਤੀ ਜਾਂਦੀ ਹੈ। ਹਾਲਾਂਕਿ, ਬਾਅਦ ’ਚ ਇਹ ਟਰਾਫੀ ਗਾਇਬ ਹੋ ਗਈ ਜਿਸ ਨੇ ਬਹੁਤ ਸਾਰੀਆਂ ਅਫਵਾਹਾਂ ਨੂੰ ਜਨਮ ਦਿਤਾ। ਅਗੁਟਸ ਨੇ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਇਹ ਪੋਕਰ ਮੈਚ ਦੌਰਾਨ ਗੁੰਮ ਹੋ ਗਈ ਸੀ ਜਾਂ ਇਸ ਨੂੰ ਕਰਜ਼ੇ ਦਾ ਭੁਗਤਾਨ ਕਰਨ ਲਈ ਵੇਚਿਆ ਗਿਆ ਸੀ।

Related posts

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਸ਼੍ਰੋਮਣੀ ਕਮੇਟੀ ਦੀ 2025 ਲਈ ਕਬੱਡੀ ਟੀਮ ਦਾ ਐਲਾਨ !

admin

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin