ਹੈਦਰਾਬਾਦ – ਭਾਜਪਾ ਆਗੂ ਨਵਨੀਤ ਰਾਣਾ ਨੇ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵਾਇਸੀ ਅਤੇ ਉਨ੍ਹਾਂ ਦੇ ਭਰਾ ਅਕਬਰੂਦੀਨ ਖ਼ਿਲਾਫ਼ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਜੇਕਰ ਪੁਲੀਸ ਨੂੰ 15 ਸਕਿੰਟਾਂ ਲਈ ਡਿਊਟੀ ਤੋਂ ਹਟਾ ਦਿੱਤਾ ਜਾਵੇ ਤਾਂ ਇਨ੍ਹਾਂ ਭਰਾਵਾਂ ਨੂੰ ਪਤਾ ਨਹੀਂ ਲੱਗੇਗਾ ਕਿ ਉਹ ਕਿੱਥੋਂ ਆਏ ਅਤੇ ਕਿੱਥੇ ਗਏ। ਰਾਣਾ ਦਾ ਇਹ ਧਮਾਕੇਦਾਰ ਬਿਆਨ ਏਆਈਐਮਆਈਐਮ ਦੇ ਵਿਧਾਇਕ ਅਕਬਰੂਦੀਨ ਓਵਾਇਸੀ ਦੇ 2013 ਦੇ ਇੱਕ ਵਿਵਾਦਪੂਰਨ ਭਾਸ਼ਣ ਦੇ ਜਵਾਬ ਵਿੱਚ ਆਇਆ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜੇਕਰ ਪੁਲੀਸ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਦੇਸ਼ ਵਿੱਚ ‘ਹਿੰਦੂ-ਮੁਸਲਿਮ ਅਨੁਪਾਤ’ ਨੂੰ ਸੰਤੁਲਿਤ ਕਰਨ ਵਿੱਚ ਉਨ੍ਹਾਂ ਨੂੰ ਸਿਰਫ ‘15 ਮਿੰਟ’ ਲੱਗਣਗੇ।