International

ਸੂਰ ਦੀ ਕਿਡਨੀ ਲਗਾਏ ਜਾਣ ਕਾਰਨ ਚਰਚਾ ’ਚ ਆਏ ਵਿਅਕਤੀ ਦੀ ਮੌਤ

ਮੈਸੇਚਿਉਸੇਟਸ – ਦੁਨੀਆਂ ਦਾ ਪਹਿਲਾ ਸੂਰ ਦਾ ਕਿਡਨੀ ਟਰਾਂਸਪਲਾਂਟ ਕਰਕੇ ਮਸ਼ਹੂਰ ਹੋਏ 62 ਸਾਲਾ ਰਿਚਰਡ ਸਲੇਮੈਨ ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਸੇਚਿਉਸੇਟਸ ਦੇ ਹਸਪਤਾਲ ਜਿੱਥੇ ਉਸ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ, ਦਾ ਕਹਿਣਾ ਹੈ ਕਿ ਟਰਾਂਸਪਲਾਂਟ ਨਾਲ ਸਬੰਧਤ ਕਿਸੇ ਕਾਰਨ ਕਰਕੇ ਉਸ ਦੀ ਮੌਤ ਨਹੀਂ ਹੋਈ। ਤੁਹਾਨੂੰ ਦੱਸ ਦੇਈਏ ਕਿ ਮੈਸਾਚਿਸੇਟਸ ਦੇ ਜਨਰਲ ਹਸਪਤਾਲ ‘’ਚ ਉਨ੍ਹਾਂ ਦੀ ਚਾਰ ਘੰਟੇ ਦੀ ਸਰਜਰੀ ਹੋਈ ਅਤੇ ਫਿਰ ਸੂਰ ਦੀ ਜੈਨੇਟਿਕਲੀ ਮੋਡੀਫਾਈਡ ਕਿਡਨੀ ਦਾ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ। ਹਸਪਤਾਲ ਨੇ ਕਿਹਾ, ਰਿਕ ਸਲੇਮੈਨ ਦੀ ਮੌਤ ਤੋਂ ਹਸਪਤਾਲ ਦੀ ਪੂਰੀ ਟੀਮ ਦੁਖੀ ਹੈ। ਹਾਲਾਂਕਿ, ਉਸ ਨੇ ਅਜਿਹੇ ਕੋਈ ਲੱਛਣ ਨਹੀਂ ਦਿਖਾਏ, ਜਿਸ ਨਾਲ ਇਹ ਕਿਹਾ ਜਾ ਸਕੇ ਕਿ ਉਸ ਦਾ ਟ੍ਰਾਂਸਪਲਾਂਟ ਸਫਲ ਨਹੀਂ ਹੋਇਆ ਜਾਂ ਬਾਅਦ ਵਿੱਚ ਇਸ ਨਾਲ ਜੁੜੀ ਕੋਈ ਸਮੱਸਿਆ ਪੈਦਾ ਹੋਈ। ਤੁਹਾਨੂੰ ਦੱਸ ਦੇਈਏ ਕਿ ਸਲੇਮੈਨ ਪਹਿਲਾਂ ਤੋਂ ਹੀ ਟਾਈਪ 2 ਡਾਇਬਟੀਜ਼ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਸੀ। ਉਸ ਦਾ ਕਈ ਸਾਲਾਂ ਤੱਕ ਡਾਇਲਸਿਸ ਚੱਲਦਾ ਰਿਹਾ। ਦਸੰਬਰ 2018 ਵਿੱਚ, ਉਸਨੇ ਪਹਿਲੀ ਵਾਰ ਇੱਕ ਮਨੁੱਖੀ ਗੁਰਦਾ ਟ੍ਰਾਂਸਪਲਾਂਟ ਕੀਤਾ। ਇਸ ਹਸਪਤਾਲ ਵਿੱਚ ਇਹ ਸਰਜਰੀ ਵੀ ਕੀਤੀ ਗਈ ਸੀ। ਬਦਕਿਸਮਤੀ ਨਾਲ, ਉਹ ਗੁਰਦਾ ਪਹਿਲੇ ਟ੍ਰਾਂਸਪਲਾਂਟ ਦੇ ਪੰਜ ਸਾਲਾਂ ਦੇ ਅੰਦਰ ਫੇਲ੍ਹ ਹੋਣਾ ਸ਼ੁਰੂ ਹੋ ਗਿਆ। ਉਸਨੇ 2023 ਵਿੱਚ ਦੁਬਾਰਾ ਡਾਇਲਸਿਸ ਸ਼ੁਰੂ ਕੀਤਾ। ਇਸ ਦਾ ਉਸ ਦੀ ਜ਼ਿੰਦਗੀ ‘’ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸੀ। ਹਸਪਤਾਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਲੇਮਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਮੈਡੀਕਲ ਵਿਗਿਆਨ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin