India

ਆਪ ਕੌਂਸਲਰਾਂ ਨੂੰ ਸੀ.ਐਮ. ਕੇਜਰੀਵਾਲ ਬੋਲੇ-ਤਾਂ ਮੈਂ 5 ਜੂਨ ਨੂੰ ਤਿਹਾੜ ਜੇਲ੍ਹ ’ਚੋਂ ਬਾਹਰ ਆ ਜਾਵਾਂਗਾ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਗਮ ਕੌਂਸਲਰਾਂ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਸੰਬੋਧਿਤ ਕੀਤਾ। ਕੇਜਰੀਵਾਲ ਨੇ ਕਿਹਾ ਕਿ 4 ਜੂਨ ਨੂੰ ਚੋਣ ਨਤੀਜਿਆਂ ਦੇ ਐਲਾਨ ਮਗਰੋਂ ਜੇਕਰ ਇੰਡੀਆ ਗਠਜੋੜ ਸੱਤਾ ਵਿਚ ਆਉਾਂਦਾਹੈ ਤਾਂ ਉਹ 5 ਜੂਨ ਨੂੰ ਤਿਹਾੜ ਜੇਲ੍ਹ ਵਿਚੋਂ ਬਾਹਰ ਆ ਜਾਣਗੇ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਸੰਬੋਧਿਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਤਿਹਾੜ ਜੇਲ੍ਹ ਵਿਚ ਉਨ੍ਹਾਂ ਨੂੰ ਤੋੜਨ ਅਤੇ ਅਪਮਾਨਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੇਜਰੀਵਾਲ ਦਾ ਦਾਅਵਾ ਹੈ ਕਿ ਤਿਹਾੜ ਜੇਲ੍ਹ ਵਿਚ ਮੇਰੇ ਸੈੱਲ ਵਿਚ 2 ਸੀ. ਸੀ. ਟੀ. ਵੀ. ਕੈਮਰੇ ਸਨ ਅਤੇ 13 ਅਧਿਕਾਰੀ ਫੀਡ ’ਤੇ ਨਜ਼ਰ ਰੱਖ ਰਹੇ ਸਨ।
ਦੱਸਿਆ ਗਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਦਿੱਤਾ ਗਿਆ ਸੀ। ਮੋਦੀ ਜੀ ਮੇਰੇ ’ਤੇ ਨਜ਼ਰ ਰੱਖ ਰਹੇ ਸਨ। ਮੈਨੂੰ ਪਤਾ ਹੈ ਕਿ ਮੋਦੀ ਜੀ ਨੂੰ ਮੇਰੇ ਤੋਂ ਕੀ ਪਰੇਸ਼ਾਨੀ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ 2 ਜੂਨ ਜੇਲ੍ਹ ਵਾਪਸ ਜਾਣਾ ਹੋਵੇਗਾ। ਮੈਂ ਜੇਲ੍ਹ ਅੰਦਰ 4 ਜੂਨ ਨੂੰ ਚੋਣ ਨਤੀਜੇ ਦੇਖਾਂਗਾ। ਜੇਕਰ ਇੰਡੀਆ ਗਠਜੋੜ ਸੱਤਾ ਵਿਚ ਆਉਾਂਦਾਹੈ ਤਾਂ ਮੈਂ 5 ਜੂਨ ਨੂੰ ਵਾਪਸ ਆ ਜਾਵਾਂਗਾ। ਦੱਸ ਦੇਈਏ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਪਾਰਟੀ ਦੇ ਵਿਧਾਇਕ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਸੀ।
ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਦਿੱਲੀ ਵਿਚ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਲੋਕ ਸਭਾ ਚੋਣ ਪ੍ਰਚਾਰ ਲਈ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ। ਕੇਜਰੀਵਾਲ ਨੂੰ 2 ਤਾਰੀਖ਼ ਨੂੰ ਸਰੰਡਰ ਕਰਨਾ ਹੋਵੇਗਾ ਅਤੇ ਜੇਲ੍ਹ ਵਾਪਸ ਜਾਣਾ ਹੋਵੇਗਾ। 1 ਤਾਰੀਖ਼ ਨੂੰ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਦੀ ਵੋਟਿੰਗ ਹੈ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Related posts

ਅੰਤਰਰਾਸ਼ਟਰੀ ਬ੍ਰਾਂਡ ਦਾ ਨਾਜਾਇਜ਼ ਤਰੀਕੇ ਨਾਲ ਕਰ ਰਹੇ ਸੀ ਪ੍ਰਯੋਗ

Bunty

ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਭਾਈਚਾਰੇ ਵਾਸਤੇ ਜੋ 9 ਸਾਲਾਂ ਵਿਚ ਕੀਤਾ, ਪਿਛਲੇ ਸਾਰੇ 70 ਸਾਲਾਂ ਵਿਚ ਨਹੀਂ ਕਰ ਸਕੇ: ਮਨਜਿੰਦਰ ਸਿੰਘ ਸਿਰਸਾ

Bunty

ਮੋਦੀ ਵੱਲੋਂ ‘ਪ੍ਰਧਾਨ ਮੰਤਰੀ-ਕਿਸਾਨ ਯੋਜਨਾ’ ਦੀ 17ਵੀਂ ਕਿਸ਼ਤ ਤਹਿਤ 20 ਹਜ਼ਾਰ ਕਰੋੜ ਰੁਪਏ ਜਾਰੀ

Bunty