India

ਚਾਰਧਾਮ ਯਾਤਰਾ ’ਚ ਵਧੀ ਸ਼ਰਧਾਲੂਆਂ ਦੀ ਭੀੜ, ਆਫ਼ਲਾਈਨ ਰਜਿਸਟ੍ਰੇਸ਼ਨ ਕੀਤੀ ਬੰਦ

ਦੇਹਰਾਦੂਨ – ਚਾਰਧਾਮ ਯਾਤਰਾ ਸ਼ੁਰੂ ਹੋ ਚੁੱਕੀ ਹੈ, ਅਜਿਹੇ ’ਚ ਸ਼ਰਧਾਲੂਆਂ ਦਾ ਸੈਲਾਬ ਇਸ ਸਾਲ ਵੱਖਰਾ ਹੀ ਵੇਖਣ ਨੂੰ ਮਿਲ ਰਿਹਾ ਹੈ। ਕਿਤੇ ਲੋਕ ਜਾਮ ਵਿਚ ਫਸੇ ਹੋਏ ਹਨ ਤਾਂ ਕਿਤੇ ਲੋਕ ਯਾਤਰਾ ਦੌਰਾਨ ਲੰਬੀਆਂ-ਲੰਬੀਆਂ ਲਾਈਨਾਂ ਵਿਚ ਲੱਗੇ ਹੋਏ ਹਨ। ਅਜਿਹੇ ਵਿਚ ਚਾਰਧਾਮ ਯਾਤਰਾ ਦੀ ਆਫ਼ਲਾਈਨ ਰਜਿਸਟ੍ਰੇਸ਼ਨ ਦੋ ਦਿਨਾ ਲਈ ਰੋਕ ਦਿੱਤੀ ਗਈ ਹੈ।
ਦੱਸ ਦੇਈਏ ਕਿ ਆਫ਼ਲਾਈਨ ਰਜਿਸਟ੍ਰੇਸ਼ਨ 15 ਅਤੇ 16 ਮਈ ਲਈ ਬੰਦ ਕਰ ਦਿੱਤੀ ਗਈ ਹੈ। ਇਹ ਰਜਿਸਟ੍ਰੇਸ਼ਨਾਂ ਹਰਿਦੁਆਰ ਅਤੇ ਰਿਸ਼ੀਕੇਸ਼ ਵਿਚ ਹੋ ਰਹੀਆਂ ਸਨ, ਭੀੜ ਕਾਰਨ ਚੱਲ ਰਹੀ ਹਫੜਾ-ਦਫੜੀ ਅਤੇ ਪਰੇਸ਼ਾਨੀ ਕਾਰਨ ਸ਼ਰਧਾਲੂਆਂ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਚਾਰੋਂ ਧਾਮਾਂ ਵਿਚ ਜ਼ਰੂਰਤ ਤੋਂ ਜ਼ਿਆਦਾ ਭੀੜ ਉੱਥੇ ਗਏ ਸ਼ਰਧਾਲੂਆਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਪ੍ਰਸ਼ਾਸਨ ਵਲੋਂ ਇਸ ਭੀੜ ਨੂੰ ਵੇਖਦੇ ਹੋਏ ਕੁਝ ਦਿਨਾ ਲਈ ਵੀ. ਆਈ. ਪੀ. ਦਰਸ਼ਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਦਿਨ ਰੁੱਕ ਕੇ ਦਰਸ਼ਨਾਂ ਲਈ ਆਉਣ। ਸ਼ਰਧਾਲੂਆਂ ਦੀ ਬੇਹਿਸਾਬ ਭੀੜ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੀ ਹੈ। ਚਾਰਧਾਮ ਵਿਚ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਥਾਂ-ਥਾਂ ’ਤੇ ਰੋਕ ਕੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਹੈ। ਅਨੁਮਾਨ ਹੈ ਕਿ ਇਸ ਸਾਲ ਚਾਰਧਾਮ ਵਿਚ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਗਿਣਤੀ 44 ਫ਼ੀਸਦੀ ਵਧੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin