India

ਕੇਦਾਰਨਾਥ ’ਚ ਹੈਲੀਕਾਪਟਰ ਦੀ ਕੀਤੀ ਗਈ ਐਮਜਰੈਂਸੀ ਲੈਂਡਿੰਗ

ਦੇਹਰਾਦੂਨ –  ਕੇਦਾਰਨਾਥ ’ਚ ਇਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਗੜਬੜੀ ਕਾਰਨ ਐਮਰਜੈਂਸੀ ਸਥਿਤੀ ’ਚ ਹੈਲੀਪੈਡ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਉਤਾਰਨਾ ਪਿਆ। ਹੈਲੀਕਾਪਟਰ ’ਚ 6 ਸ਼ਰਧਾਲੂਆਂ ਸਮੇਤ 7 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ’ਚ ਸਵਾਰ ਪਾਇਲਟ ਅੇਤ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸ਼ਰਧਾਲੂਆਂ ਨੂੰ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਵਾ ਦਿੱਤੇ ਗਏ ਹਨ। ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਘਟਨਾ ਸਵੇਰੇ 7 ਵਜੇ ਦੀ ਹੈ, ਜਦੋਂ ਕ੍ਰਿਸਟਲ ਏਵੀਏਸ਼ਨ ਕੰਪਨੀ ਦੇ ਹੈਲੀਕਾਪਟਰ ਨੇ ਗੁਪਤਕਾਸ਼ੀ ਅਤੇ ਸੋਨਪ੍ਰਯਾਗ ਵਿਚਾਲੇ ਸ਼ੇਰਸੀ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰੀ। ਪ੍ਰਸ਼ਾਸਨ ਵਲੋਂ ਦੱਸਿਆ ਗਿਆ ਕਿ ਇਸੇ ਵਿਚ ਤਕਨੀਕੀ ਗੜਬੜੀ ਦੀ ਜਾਣਕਾਰੀ ਮਿਲਦੇ ਹੀ ਪਾਇਲਟ ਨੇ ਹੈਲੀਕਾਪਟਰ ਨੂੰ ਕੇਦਾਰਨਾਥ ਹੈਲੀਪੈਡ ਤੋਂ ਕੁਝ ਦੂਰੀ ’ਤੇ ਐਮਰਜੈਂਸੀ ਸਥਿਤੀ ’ਚ ਉਤਾਰਿਆ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin