International

ਹਸ਼ ਮਨੀ ਮਾਮਲੇ ਨਾਲ ਜੁੜੇ ਸਾਰੇ 34 ਮਾਮਲਿਆਂ ’ਚ ਦੋਸ਼ੀ ਕਰਾਰ

ਵਾਸ਼ਿੰਗਟਨ – ਡੋਨਾਲਡ ਟਰੰਪ ਵੀਰਵਾਰ ਨੂੰ ਕਿਸੇ ਅਪਰਾਧ ਲਈ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਚੋਣਾਂ ਦੌਰਾਨ ਨਿਊਯਾਰਕ ਵਿੱਚ ਕਰੀਬ ਛੇ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਵਿੱਚ ਉਨ੍ਹਾਂ ਨੂੰ 34 ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਹੈ। ਭਾਰਤੀ ਸਮੇਂ ਅਨੁਸਾਰ ਸਵੇਰੇ 2 ਵਜੇ ਅਦਾਲਤ ਨੇ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ।ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਕਰਾਉਣ ਲਈ ਪੈਸੇ ਦੇਣ ਅਤੇ ਚੋਣ ਮੁਹਿੰਮ ਦੌਰਾਨ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਲਈ ਟਰੰਪ ਖਿਲਾਫ ਕੇਸ ਲੰਬਿਤ ਸਨ। ਇਹ ਮਾਮਲਾ 2016 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਦਾ ਹੈ। ਇਸ ਦੇ ਖੁਲਾਸੇ ਤੋਂ ਬਾਅਦ, ਇਹ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਕਿਸੇ ਰਾਸ਼ਟਰਪਤੀ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਅਦਾਲਤ ਨੇ 6 ਹਫ਼ਤਿਆਂ ਵਿੱਚ 22 ਗਵਾਹਾਂ ਨੂੰ ਸੁਣਿਆ। ਇਨ੍ਹਾਂ ‘’ਚ ਸਟੋਰਮੀ ਡੇਨੀਅਲਜ਼ ਵੀ ਸ਼ਾੇਮਲ ਸੀ। ਦੋ ਦਿਨਾਂ ਤੱਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, 12 ਮੈਂਬਰੀ ਜਿਊਰੀ ਨੇ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ। ਡੋਨਾਲਡ ਟਰੰਪ ਨੂੰ ਕੀ ਸਜ਼ਾ ਮਿਲੇਗੀ ਇਸ ਦੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ।

Related posts

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin