India

ਅਦਾਲਤ ਨੇ ਇੰਜੀਨੀਅਰ ਰਸ਼ੀਦ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਤੇ ਐਨਆਈਏ ਤੋਂ ਮੰਗਿਆ ਜਵਾਬ

ਨਵੀਂ ਦਿੱਲੀ/ਜੰਮੂ – ਦਿੱਲੀ ਦੀ ਇਕ ਅਦਾਲਤ ਨੇ ਐਨਆਈਏ ਨੂੰ 2016 ਦੇ ਜੰਮੂ-ਕਸ਼ਮੀਰ ਅੱਤਵਾਦ ਵਿੱਤ ਪੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਇੰਜੀਨੀਅਰ ਰਸ਼ੀਦ ਵਲੋਂ ਦਾਇਰ ਇਕ ਅਰਜ਼ੀ ’ਤੇ ਕੱਲ ਤੱਕ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਅਰਜ਼ੀ ਵਿਚ ਰਸ਼ੀਦ ਨੇ ਲੋਕ ਸਭਾ ਚੋਣਾਂ ’ਚ ਜਿੱਤ ਮਗਰੋਂ ਸੰਸਦ ਦੇ ਰੂਪ ਵਿਚ ਸਹੁੰ ਚੁੱਕਣ ਲਈ ਅੰਤਰਿਮ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਸ਼ੇਖ ਅਬਦੁੱਲ ਰਸ਼ੀਦ ਨੂੰ ਇੰਜੀਨੀਅਰ ਰਸ਼ੀਦ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਹੈ। ਰਸ਼ੀਦ ਨੇ ਸਹੁੰ ਚੁੱਕਣ ਅਤੇ ਸੰਸਦੀ ਕੰਮ ਕਰਨ ਲਈ ਅੰਤਰਿਮ ਜ਼ਮਾਨਤ ਜਾਂ ਹਿਰਾਸਤ ਵਿਚ ਪੈਰੋਲ ਦਿੱਤੇ ਜਾਣ ਦੀ ਬੇਨਤੀ ਕਰਦਿਆਂ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ। ਇਹ ਬੇਨਤੀ 4 ਜੂਨ ਨੂੰ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਟ91 ਨੂੰ ਅੱਜ ਤੱਕ ਆਪਣਾ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਏਜੰਸੀ ਨੇ ਹਾਲਾਂਕਿ ਜਵਾਬ ਦਾਖ਼ਲ ਕਰਨ ਲਈ ਵੀਰਵਾਰ ਨੂੰ ਹੋਰ ਸਮਾਂ ਮੰਗਿਆ।

Related posts

ਭਾਰਤ ਅਤੇ ਸਪੇਨ ਵਲੋਂ ਆਪਸੀ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ

admin

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ

admin

ਏਅਰਲਾਈਨ ਪਾਇਲਟ ਲਾਇਸੈਂਸਾਂ ਲਈ ਇਲੈਕਟ੍ਰਾਨਿਕ ਪਰਸਨਲ ਲਾਇਸੈਂਸ ਸੇਵਾ ਸ਼ੁਰੂ

admin