India

ਇਲੈਕਟਿ੍ਰਕ ਬੱਸਾਂ ਲਈ 327 ਕਰੋੜ ਰੁਪਏ ਦਾ ਬਜਟ : ਸੁੱਖੂ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਯਾਨੀ ਸੋਮਵਾਰ ਨੂੰ ਇੱਥੇ ਹਿਮਾਚਲ ਰੋਡ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਨਿਗਮ ਰਾਜ ਦੇ ਲੋਕਾਂ ਨੂੰ ਟਰਾਂਸਪੋਰਟ ਸਹੂਲਤਾਂ ਪ੍ਰਦਾਨ ਕਰਨ ’ਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਨਿਗਮ ਦੇ ਸੰਚਾਲਨ ਲਈ ਪ੍ਰਦੇਸ਼ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਸੁੱਖੂ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਨਿਗਮ ਵਲੋਂ 25 ਮਈ ਵੋਲਵੋ ਬੱਸਾਂ ਅਤੇ 50 ਟੈਂਪੂ ਟਰੈਵਲਰ ਖਰੀਦੇ ਜਾਣਗੇ। ਇਸ ਤੋਂ ਇਲਾਵਾ ਨਿਗਮ ਦੇ ਬੇੜੇ ’ਚ ਇਲੈਕਟਿ੍ਰਕ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਦੀ ਖਰੀਦ ਲਈ ਪ੍ਰਕਿਰਿਆ ਜਾਰੀ ਹੈ। ਮੌਜੂਦਾ ਵਿੱਤ ਸਾਲ ’ਚ ਇਲੈਕਟਿ੍ਰਕ ਬੱਸਾਂ ਦੀ ਖਰੀਦ ਲਈ 327 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।

Related posts

ਗ੍ਰਿਫ਼ਤਾਰ ਪਾਕਿ ਅੱਤਵਾਦੀ ਦਾ ਖੁਲਾਸਾ – ਇੰਡੀਆ ਗੇਟ, 2011 ਦਿੱਲੀ ਹਾਈਕੋਰਟ ਬਲਾਸਟ ਸਣੇ 10 ਥਾਂਵਾਂ ਦੀ ਕੀਤੀ ਸੀ ਰੇਕੀ

Bunty

ਭਾਜਪਾ 12 ਰਾਜਾਂ ’ਚ ਆਪਣੇ ਦਮ ’ਤੇ ਰਾਜ ਕਰਨ ਦੇ ਰਾਹ ’ਤੇ

Bunty

ਸੰਜੇ ਮਲਹੋਤਰਾ ਨੇ ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਚਾਰਜ ਸੰਭਾਲਿਆ !

admin