India

ਮੈਂ ਦੁਚਿੱਤੀ ਵਿੱਚ ਹਾਂ, ਵਾਇਨਾਡ ਤੇ ਰਾਏਬਰੇਲੀ ’ਚੋਂ ਕਿਹੜੀ ਸੀਟ ਛੱਡਾਂ: ਰਾਹੁਲ

ਮਲਾਪੁੱਰਮ (ਕੇਰਲ) – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਦੁਚਿੱਤੀ ਵਿੱਚ ਹਨ ਕਿ ਉਨ੍ਹਾਂ ਨੂੰ ਵਾਇਨਾਡ ਅਤੇ ਰਾਏਬਰੇਲੀ ਵਿਚਾਲੇ ਕਿਹੜੀ ਲੋਕ ਸਭਾ ਸੀਟ ਛੱਡਣੀ ਚਾਹੀਦੀ ਹੈ। ਸ੍ਰੀ ਗਾਂਧੀ ਨੇ 2024 ਦੀਆਂ ਆਮ ਚੋਣਾਂ ਵਿੱਚ ਇਹ ਦੋਵੇਂ ਸੀਟਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜੋ ਵੀ ਫੈਸਲਾ ਲੈਣਗੇ, ਦੋਵਾਂ ਹਲਕਿਆਂ ਦੇ ਲੋਕ ਉਸ ਨਾਲ ਖੁਸ਼ ਹੋਣਗੇ। ਉਨ੍ਹਾਂ ਨੇ ਵਾਇਨਾਡ ਦੇ ਲੋਕਾਂ ਦਾ ਉਨ੍ਹਾਂ ਨੂੰ ਲੋਕ ਸਭਾ ਲਈ ਦੂਜੀ ਵਾਰ ਚੁਣਨ ਲਈ ਧੰਨਵਾਦ ਕੀਤਾ। ਕਾਂਗਰਸ ਨੇਤਾ ਨੇ ਇੱਥੇ ਜਨਤਕ ਮੀਟਿੰਗ ਵਿੱਚ ਕਿਹਾ, ‘ਮੈਂ ਦੁਚਿੱਤੀ ਵਿੱਚ ਹਾਂ ਕਿ ਮੈਨੂੰ ਵਾਇਨਾਡ ਦਾ ਐੱਮਪੀ ਰਹਿਣਾ ਚਾਹੀਦਾ ਹੈ ਜਾਂ ਰਾਏਬਰੇਲੀ ਦਾ। ਮੈਨੂੰ ਉਮੀਦ ਹੈ ਕਿ ਵਾਇਨਾਡ ਅਤੇ ਰਾਏਬਰੇਲੀ ਦੋਵੇਂ ਮੇਰੇ ਫੈਸਲੇ ਤੋਂ ਖੁਸ਼ ਹੋਣਗੇ।‘

Related posts

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

Bunty

ਪੰਜਾਬ, ਹਰਿਆਣਾ ਤੇ ਦਿੱਲੀ ’ਚ ਲਗਾਤਾਰ ਵਧ ਰਿਹਾ ਪ੍ਰਦੂਸ਼ਣ

Bunty

ਦਿੱਲੀ ਹਾਈ ਕੋਰਟ ਨੇ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕੀਤੀ

Bunty