ਸੈਟੀਆਗੋ – ਚਿਲੀ ਦੀ ਰਾਜਧਾਨੀ ਸੈਂਟੀਆਗੋ ਦੇ ਬਿਲਕੁਲ ਬਾਹਰ ਯਾਤਰੀਆਂ ਨਾਲ ਭਰੀ ਇੱਕ ਰੇਲਗੱਡੀ ਦੇ ਇੱਕ ਹੋਰ ਟੈਸਟ ਰਨ ਦੌਰਾਨ ਰੇਲਗੱਡੀਆਂ ਆਪਸ ਵਿਚ ਟਕਰਾ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਅੱਜ ਵੀਰਵਾਰ ਨੂੰ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਭਿਆਨਕ ਟੱਕਰ ਦਰਮਿਆਨ ਇੱਕ ਟ੍ਰੇਨ ਦੂਜੀ ਰੇਲਗੱਡੀ ਦੇ ਉੱਪਰ ਪੂਰੀ ਤਰ੍ਹਾਂ ਨਾਲ ਬੈਠ ਗਈ ਸੀ।ਰਾਜ ਦੀ ਰੇਲ ਕੰਪਨੀ ਨੇ ਕਿਹਾ ਕਿ ਅੱਠ ਕਾਰਾਂ ਵਾਲੀ ਮਾਲ ਰੇਲਗੱਡੀ, ਜੋ ਕਿ 1,346 ਟਨ ਤਾਂਬਾ ਲੈ ਕੇ ਜਾ ਰਹੀ ਸੀ ਅਤੇ ਯਾਤਰੀਆਂ ਨਾਲ ਭਰੀ ਹੋਈ ਸੀ, ਜਦੋਂ ਕਿ ਦੂਜੀ ਰੇਲਗੱਡੀ ਵਿੱਚ 10 ਕਰਮਚਾਰੀ ਸਪੀਡ ਟੈਸਟ ਕਰ ਰਹੇ ਸਨ।ਅਧਿਕਾਰੀਆਂ ਨੇ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਹੈ। ਨੌਂ ਜ਼ਖਮੀਆਂ ਵਿੱਚ ਚਾਰ ਚੀਨੀ ਨਾਗਰਿਕ ਸ਼ਾਮਲ ਹਨ ਜੋ ਚਿਲੀ ਦੇ ਸੈਨ ਬਰਨਾਰਡੋ ਵਿੱਚ ਹਾਦਸੇ ਵਾਲੀ ਥਾਂ ਦੇ ਨੇੜੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ।ਟਰਾਂਸਪੋਰਟੇਸ਼ਨ ਮੰਤਰੀ ਜੁਆਨ ਕਾਰਲੋਸ ਮੁਨੋਜ਼ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ, „ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।’’