Bollywood

ਅਦਾਕਾਰਾ ਰਿਚਾ ਚੱਡਾ ਦੀ ਡਿਲੀਵਰੀ ਤੋਂ ਬਾਅਦ ਕੰਮ ਤੋਂ ਬ੍ਰੇਕ ਲੈਣਗੇ ਅਲੀ ਫ਼ਜ਼ਲ

ਮੁੰਬਈ – ਅਦਾਕਾਰਾ ਰਿਚਾ ਚੱਡਾ ਅਤੇ ਅਲੀ ਫ਼ਜ਼ਲ ਜਲਦੀ ਹੀ ਮਾਤਾ-ਪਿਤਾ ਬਣ ਸਕਦੇ ਹਨ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹੈ। ਖਬਰਾਂ ਮੁਤਾਬਕ ਅਲੀ ਫਜ਼ਲ ਰਿਚਾ ਦੀ ਡਿਲੀਵਰੀ ਤੋਂ ਬਾਅਦ ਕੁਝ ਸਮਾਂ ਛੁੱਟੀ ਲੈਣ ਦੀ ਯੋਜਨਾ ਬਣਾ ਰਹੇ ਹਨ। ਅਦਾਕਾਰਾ ਪਤਨੀ ਰਿਚਾ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਖਬਰਾਂ ਮੁਤਾਬਕ ਅਲੀ ਫਜ਼ਲ 30 ਜੂਨ ਤੱਕ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ। ਇਸ ਤੋਂ ਬਾਅਦ ਰਿਚਾ ਆਪਣੇ ਅਣਜੰਮੇ ਬੱਚੇ ਤੇ ਧਿਆਨ ਦੇਣ ਲਈ ਚਾਰ ਤੋਂ ਪੰਜ ਹਫ਼ਤਿਆਂ ਦਾ ਬ੍ਰੇਕ ਲਵੇਗੀ। ਸੂਤਰਾਂ ਮੁਤਾਬਕ ਅਲੀ ਦੀ ਫਿਲਮ ਮੈਟਰੋ ਇਨ ਡੀਨੋ ਦੀ ਸ਼ੂਟਿੰਗ ਚ ਅਜੇ ਚਾਰ ਤੋਂ ਪੰਜ ਦਿਨ ਬਾਕੀ ਹੈ। ਇਸ ਤੋਂ ਇਲਾਵਾ ਲਾਹੌਰ 1947 ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਉਹ ਆਪਣੀ ਜ਼ਿਆਦਾਤਰ ਸ਼ੂਟਿੰਗ ਪੂਰੀ ਕਰ ਲੈਣਗੇ। ਇਸ ਤੋਂ ਇਲਾਵਾ ਅਦਾਕਾਰ ਠੱਗ ਲਾਈਫ ਦੀ ਕੁਝ ਸ਼ੂਟਿੰਗ ਵੀ ਪੂਰੀ ਕਰਨਗੇ। ਫ਼ਿਲਮ ਦਾ ਸਿਰਫ਼ ਇੱਕ ਸ਼ੈਡਿਊਲ ਬਾਕੀ ਰਹਿ ਜਾਵੇਗਾਤੁਹਾਨੂੰ ਦੱਸ ਦੇਈਏ ਕਿ ਰਿਚਾ ਚੱਡਾ ਅਤੇ ਅਲੀ ਫ਼ਜ਼ਲ ਦਾ ਵਿਆਹ 4 ਅਕਤੂਬਰ 2022 ਨੂੰ ਹੋਇਆ ਹੈ। ਜੋੜੇ ਨੇ ਇਸ ਸਾਲ ਫਰਵਰੀ ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ।

Related posts

ਪੰਜਾਬੀ ਗਾਇਕ ਹਾਰਡੀ ਸੰਧੂ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫਤਾਰ !

admin

ਫੈਮਿਨਾ ਮਿਸ ਇੰਡੀਆ 2024 ਸਰਵਾਈਕਲ ਕੈਂਸਰ ਦੀ ਰੋਕਥਾਮ ਬਾਰੇ ਮੁਹਿੰਮ ਦੌਰਾਨ !

admin

ਡਰੱਗਜ਼ ਕੇਸ ‘ਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਵੱਡੀ ਰਾਹਤ

Bunty