International

ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਜਾਰੀ ਕੀਤੇ ਨਵੇਂ ਬੈਂਕ ਨੋਟ

ਟੋਕੀਓ – ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਨਵੇਂ ਬੈਂਕ ਨੋਟ ਜਾਰੀ ਕੀਤੇ। ਨਕਲੀ ਕਰੰਸੀ ਨਾਲ ਨਜਿੱਠਣ ਲਈ ਇਨ੍ਹਾਂ ਨਵੇਂ ਨੋਟਾਂ ’ਚ ‘3-ਡੀ ਹੋਲੋਗ੍ਰਾਮ’ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਨਵੇਂ 10,000 ਯੇਨ, 5,000 ਯੇਨ ਅਤੇ 1,000 ਯੇਨ ਦੇ ਨੋਟਾਂ ਦੀਆਂ ਅਤਿ ਆਧੁਨਿਕ ਨਕਲੀ ਕਰੰਸੀ ਵਿਰੋਧੀ ਵਿਸ਼ੇਸ਼ਤਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ‘ਇਤਿਹਾਸਕ’ ਦਸਿਆ। ਉਨ੍ਹਾਂ ਨੇ ਬੈਂਕ ਆਫ ਜਾਪਾਨ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਨਵੇਂ ਨੋਟ ਪਸੰਦ ਆਉਣਗੇ ਅਤੇ ਇਹ ਜਾਪਾਨੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਮਦਦ ਕਰਨਗੇ।’’ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ, ਨਵੇਂ ਨੋਟ ਪਹਿਲਾਂ ਤੋਂ ਚੱਲ ਰਹੀ ਕਰੰਸੀ ਦੇ ਨਾਲ ਕਾਨੂੰਨੀ ਟੈਂਡਰ ਬਣੇ ਰਹਿਣਗੇ। ਬੈਂਕ ਆਫ ਜਾਪਾਨ ਦੇ ਗਵਰਨਰ ਕਾਜ਼ੂਓ ਉਏਡਾ ਨੇ ਕਿਹਾ, ‘‘ਹਾਲਾਂਕਿ ਦੁਨੀਆਂ ਨਕਦੀ ਰਹਿਤ ਲੈਣ-ਦੇਣ ਵਲ ਵਧ ਰਹੀ ਹੈ ਪਰ ਸਾਡਾ ਮੰਨਣਾ ਹੈ ਕਿ ਕਿਤੇ ਵੀ, ਕਿਸੇ ਵੀ ਸਮੇਂ ਸੁਰੱਖਿਅਤ ਭੁਗਤਾਨ ਲਈ ਨਕਦੀ ਅਜੇ ਵੀ ਮਹੱਤਵਪੂਰਨ ਹੈ।

 

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin