India

ਰਾਹੁਲ ਗਾਂਧੀ ਵੱਲੋਂ ਹਾਥਰਸ ਪੀੜਤ ਪਰਿਵਾਰਾਂ ਨਾਲ ਮੁਲਾਕਾਤ

ਅਲੀਗੜ੍ਹ/ਹਾਥਰਸ – ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਪਿਲਖਨਾ ਪਿੰਡ ਪਹੁੰਚੇ ਅਤੇ ਹਾਥਰਸ ਭਗਦੜ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਥੇ ਭਗਦੜ ਮਚਣ ਤੋਂ ਬਾਅਦ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਦਰਜਨ ਤੋਂ ਵੱਧ ਜ਼ਖਮੀ ਹੋਏ ਸਨ। ਰਾਹੁਲ ਗਾਂਧੀ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਿਲੀ ਮਦਦ ਬਾਰੇ ਜਾਣਕਾਰੀ ਲਈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਹੀ ਮੰਚ ’ਤੇ ਉਠਾਉਣਗੇ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਵੀ ਕਰਨਗੇ। ਕਾਂਗਰਸੀ ਆਗੂ ਬਾਅਦ ਵਿੱਚ ਹਾਥਰਸ ਗਏ ਜਿੱਥੇ ਉਨ੍ਹਾਂ ਜ਼ਖ਼ਮੀਆਂ ਅਤੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

 

Related posts

ਅਮਰੀਕਾ ਦੇ ਨਵੇਂ H-1B ਵੀਜ਼ਾ ਕਾਨੂੰਨ ਨੇ ਬੇਚੈਨੀ ਤੇ ਹਫ਼ੜਾਦਫ਼ੜੀ ਮਚਾ ਦਿੱਤੀ !

admin

ਕੇਰਲ ਧਮਾਕੇ ’ਚ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਖ਼ਿਲਾਫ਼ ਐਫ਼.ਆਈ.ਆਰ. ਦਰਜ

Bunty

ਸੋਨੀਆ-ਖੜਗੇ ਦੀ ਅਗਵਾਈ ਵਿਚ ਪੰਜਾਬ ’ਚ ਸੀਟ ਵੰਡ ਲਈ ਕਾਂਗਰਸ ਨੇ ਕੀਤੀ ਮੀਟਿੰਗ

Bunty