International

ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ, 5 ਲੋਕਾਂ ਦੀ ਗਈ ਜਾਨ

ਜਿਨਾਨ – ਪੂਰਬੀ ਚੀਨ ਦੇ ਸ਼ਾਂਦੋਂਗ ਸੂਬੇ ਦੇ ਹੇਜ਼ ਸ਼ਹਿਰ ‘ਚ ਆਏ ਭਿਆਨਕ ਤੂਫ਼ਾਨ ‘ਚ 5 ਲੋਕਾਂ ਦੀ ਮੌਤ ਹੋ ਗਈ। ਹੇਜ਼ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਡੋਂਗਮਿੰਗ ਕਾਊਂਟੀ ਅਤੇ ਜੁਆਨਚੇਂਗ ਕਾਊਂਟੀ ‘ਚ ਆਏ ਭਿਆਨਕ ਤੂਫ਼ਾਨ ‘ਚ 88 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਫ਼ਤ ‘ਚ ਕੁੱਲ 2,820 ਘਰ, 60,900 ਮਿਊ (4,060 ਹੈਕਟੇਅਰ) ਫਸਲਾਂ ਅਤੇ 48 ਬਿਜਲੀ ਸਪਲਾਈ ਲਾਈਨਾਂ ਨੁਕਸਾਨੀਆਂ ਗਈਆਂ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਭਰ ਦੀ ਮੁਰੰਮਤ ਤੋਂ ਬਾਅਦ, ਸਥਾਨਕ ਸੜਕਾਂ, ਸੰਚਾਰ, ਪਾਣੀ ਅਤੇ ਬਿਜਲੀ ਦੀ ਸਪਲਾਈ ਮੂਲ ਰੂਪ ਨਾਲ ਬਹਾਲ ਹੋ ਗਈ ਹੈ, ਜਦੋਂ ਕਿ ਸਥਾਨਕ ਬਚਾਅ ਦਲ ਪ੍ਰਭਾਵਿਤ ਲੋਕਾਂ ਨੂੰ ਕੱਢ ਕੇ ਉਨ੍ਹਾਂ ਦਾ ਮੁੜ ਵਸੇਬਾ ਕਰ ਰਹੇ ਹਨ। ਵਸਨੀਕਾਂ ਦੇ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦਾ ਵਿਆਪਕ ਸਰਵੇਖਣ ਕਰਨ ਲਈ ਇਕ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ।

Related posts

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਅਮਰੀਕਾ ਦੇ ਮੰਦਰ ਵਿੱਚ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਕਾਰਣ ਹਿੰਦੂ ਭਾਈਚਾਰੇ ‘ਚ ਡਰ ਅਤੇ ਚਿੰਤਾ !

admin