India

ਜਲਵਾਯੂ ਪਰਿਵਰਤਨ ਕਾਰਨ ਇੱਕ ਹਫ਼ਤੇ ’ਚ ਹੀ ਪਿਘਲਿਆ ਸ਼ਿਵਲਿੰਗ

ਸ੍ਰੀਨਗਰ –  ਕਸ਼ਮੀਰ ਦੇ ਮੌਸਮ ’ਤੇ ਵੀ ਜਲਵਾਯੂ ਪਰਿਵਰਤਨ ਦਾ ਅਸਰ ਪਿਆ ਹੈ। ਦੱਖਣੀ ਕਸ਼ਮੀਰ ’ਚ ਲਗਭਗ 3888 ਮੀਟਰ ਦੀ ਉੱਚਾਈ ’ਤੇ ਸਥਿਤ ਹਿਮ ਸ਼ਿਵਲਿੰਗ ’ਤੇ ਵੀ ਮੌਸਮ ਦਾ ਪ੍ਰਭਾਵ ਪਿਆ ਹੈ। ਅਮਰਨਾਥ ਯਾਤਰਾ ਸ਼ੁਰੂ ਹੋਣ ਦੇ ਇਕ ਹਫ਼ਤੇ ’ਚ ਹੀ ਹਿਮ ਸ਼ਿਵਲਿੰਗ ਪਿਘਲ ਗਿਆ। ਇਸ ਵਿਚ ਵੱਖ-ਵੱਖ ਧਰਮ ਗੁਰੂਆਂ ਨੇ ਕਿਹਾ ਕਿ ਸ਼੍ਰੀ ਅਮਰੇਸ਼ਵਰ ਧਾਮ ਜਿਸ ਨੂੰ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਕਿਹਾ ਜਾਂਦਾ ਹੈ ’ਚ ਪਵਿੱਤਰ ਹਿਮ ਸ਼ਿਵਲਿੰਗ ਦਾ ਆਪਣਾ ਮਹੱਤਵ ਹੈ ਪਰ ਉਸ ਤੋਂ ਜ਼ਿਆਦਾ ਪਵਿੱਤਰ ਗੁਫ਼ਾ ਦਾ ਹੈ। ਕਿਉਂਕਿ ਭੋਲੇ ਬਾਬਾ ਨੇ ਇਸੇ ਗੁਫ਼ਾ ਦੀ ਚੋਣ ਕਰ ਕੇ ਅਮਰ ਹੋਣ ਦੀ ਕਥਾ ਸੁਣਾਈ ਸੀ। ਸ਼੍ਰੀ ਅਮਰਨਾਥ ਸ਼ਰਾਇਣ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਹਿਮਲਿੰਗ ਰੂਪ ’ਚ ਵਿਰਾਜਮਾਨ ਹੋਣ ਵਾਲੇ ਭਗਵਾਨ ਸ਼ੰਕਰ ਤੀਰਥ ਯਾਤਰਾ ਦੇ ਸੰਪੰਨ ਹੋਣ ਤੋਂ ਪਹਿਲੇ ਪਿਘਲ ਗਏ ਹੋਣ। ਸਾਲ 2004 ’ਚ ਤੀਰਥ ਯਾਤਰਾ ਲਗਭਗ ਇਕ ਮਹੀਨੇ ਦੀ ਸੀ ਅਤੇ 15 ਦਿਨਾਂ ’ਚ ਭਗਵਾਨ ਲੁਪਤ ਹੋ ਗਏ ਸਨ। ਸਾਲ 2013 ’ਚ 22 ਦਿਨ ’ਚ, ਸਾਲ 2016 ’ਚ 13 ਦਿਨ, ਸਾਲ 2006 ’ਚ ਯਾਤਰਾ ਸ਼ੁਰੂ ਤੋਂ ਪਹਿਲੇ ਹੀ ਪਵਿੱਤਰ ਗੁਫ਼ਾ ’ਚ ਹਿਮਲਿੰਗ ਰੂਪ ਸ਼ੰਕਰ ਭਗਵਾਨ ਲੁਪਤ ਹੋ ਗਏ ਸਨ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਤੀਰਥ ਯਾਤਰਾ ਈਸਾ ਪੂਰਬ ਇਕ ਹਜ਼ਾਰ ਸਾਲ ਪਹਿਲਾਂ ਤੋਂ ਜਾਰੀ ਹੈ। ਇਹ ਤੀਰਥ ਯਾਤਰਾ ਸਾਵਣ ਮਹੀਨੇ ’ਚ ਸ਼ੁਰੂ ਹੋ ਕੇ ਸਾਵਣ ਪੂਰਨਿਮਾ ਦੇ ਦਿਨ ਸੰਪੰਨ ਹੁੰਦੀ ਹੈ। ਕੁਝ ਸਾਲਾਂ ਤੋਂ ਇਸ ਤੀਰਥ ਯਾਤਰਾ ਦੀ ਸਮੇਂ ਮਿਆਦ ਵਧਾਉਂਦੇ ਹੋਏ ਇਸ ਨੂੰ ਸਾਵਣ ਮਹੀਨੇ ਤੋਂ ਲਗਭਗ 20-25 ਦਿਨ ਪਹਿਲੇ ਸ਼ੁਰੂ ਕੀਤਾ ਜਾ ਰਿਹਾ ਹੈ। ਪਵਿੱਤਰ ਗੁਫ਼ਾ ’ਚ ਭਗਵਾਨ ਸ਼ੰਕਰ, ਮਾਂ ਪਾਰਵਤੀ, ਭਗਵਾਨ ਗਣੇਸ਼ ਸਮੇਤ ਪੂਰਾ ਸ਼ਿਵ ਪਰਿਵਾਰ ਹਿਮਲਿੰਗ ਰੂਪ ’ਚ ਵਿਰਾਜਮਾਨ ਹੁੰਦੇ ਹਨ। ਭਗਵਾਨ ਸ਼ੰਕਰ ਦਾ ਪ੍ਰਤੀਕ ਪਵਿੱਤਰ ਹਿਮਲਿੰਗ ਆਕਾਰ ’ਚ ਸਭ ਤੋਂ ਵਿਸ਼ਾਲ ਹੁੰਦਾ ਹੈ। ਕਈ ਵਾਰ ਉਨ੍ਹਾਂ ਦੀ ਉੱਚਾਈ 10 ਫੁੱਟ ਤੋਂ ਵੀ ਜ਼ਿਆਦਾ ਹੁੰਦੀ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin