International

ਬੰਗਲਾਦੇਸ਼ ’ਚ ਇਸਲਾਮੀ ਕੱਟੜਪੰਥੀਆਂ ਨੇ ਹਿੰਦੂਆਂ ’ਤੇ ਕੀਤਾ ਹਮਲਾ, 60 ਜ਼ਖਮੀ

ਢਾਕਾ– ਬੰਗਲਾਦੇਸ਼ ’ਚ ਹਿੰਦੂ ਘੱਟਗਿਣਤੀਆਂ ’ਤੇ ਅੱਤਿਆਚਾਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਹਿੰਦੂਆਂ ’ਤੇ ਤਾਜ਼ਾ ਹਮਲਾ ਹੋਇਆ ਹੈ, ਜਿਸ ਵਿਚ 60 ਵਿਅਕਤੀ ਜ਼ਖਮੀ ਹੋਏ ਹਨ। ਇਹ ਹਮਲਾ ਢਾਕਾ ਦੀ ਮੀਰਾਂਜਿਲਾ ਕਾਲੋਨੀ ਵਿਚ ਹੋਇਆ ਜਿੱਥੇ ਹਿੰਦੂਆਂ ਦੇ ਘਰਾਂ ਨੂੰ ਤੋੜ ਦਿੱਤਾ ਗਿਆ ਅਤੇ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਜਾਣਕਾਰੀ ਮੁਤਾਬਕ 10 ਜੁਲਾਈ ਨੂੰ ਦੁਪਹਿਰ ਲੱਗਭਗ ਡੇਢ ਵਜੇ ਮੈਜਿਸਟ੍ਰੇਟ ਮੁਹੰਮਦ ਮੋਨਿਰੁਜ਼ਮਾਂ ਨੇ ਹਿੰਦੂ ਘੱਟਗਿਣਤੀਆਂ ਦੇ ਮੁੜ-ਵਸੇਬੇ ਲਈ ਢਾਕਾ ’ਚ ਬਣਾਈ ਗਈ ਮੀਰਾਂਜਿਲਾ ਕਾਲੋਨੀ ਦਾ ਦੌਰਾ ਕੀਤਾ। ਇਸ ਕਦਮ ਦਾ ਸਥਾਨਕ ਕੌਂਸਲਰ ਮੁਹੰਮਦ ਓਵਾਲ ਹੁਸੈਨ ਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਕੀਤਾ ਅਤੇ ਹਿੰਦੂਆਂ ’ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਵੱਡੇ ਪੱਧਰ ’ਤੇ ਪੱਥਰਬਾਜ਼ੀ ਹੋਈ ਅਤੇ ਇਸਲਾਮਿਕ ਕੱਟੜਪੰਥੀਆਂ ਨੇ ਹਮਲੇ ਕਰ ਕੇ ਮਕਾਨਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਹਮਲੇ ਵਿਚ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

Related posts

ਅਮਰੀਕੀ ਸੰਸਦ ਮੈਂਬਰ ਥਾਣੇਦਾਰ ਨੇ ਆਪਣੀ ਚੋਣ ਮੁਹਿੰਮ ਲਈ ਇਕੱਠੇ ਕੀਤੇ 50 ਲੱਖ ਡਾਲਰ

Bunty

ਕੈਨੇਡਾ ਦੀ ਸਿਆਸੀ ਹਲਚਲ ਨੇ ਉੱਥੇ ਜਾ ਵਸਣ ਦੀ ਇੱਛਾ ਰੱਖਣ ਵਾਲਿਆਂ ਦੇ ਰਾਹ ਕਿਵੇਂ ਔਖੇ ਕੀਤੇ

Bunty

ਇਟਲੀ ‘ਚ ਵੀ ਉੱਠੀ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ

Bunty