ਓਟਾਵਾ – ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਤੇਜਬੀਰ ਸਿੰਘ ਵਜੋਂ ਹੋਈ ਹੈ। ਮਿ੍ਰਤਕ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਚ ਵਿਧਾਨ ਸਭਾ ਹਲਕੇ ਦੇ ਪਿੰਡ ਮਨਿਆਲਾ ਜੈ ਸਿੰਘ ਦਾ ਰਹਿਣ ਵਾਲਾ ਸੀ। ਮਿ੍ਰਤਕ ਕੈਨੇਡਾ ਵਿਚ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀ। ਮਿ੍ਰਤਕ ਦੀ ਪਤਨੀ ਜਗਰੂਪ ਕੌਰ ਨੇ ਕਰੀਬ 2 ਸਾਲ ਪਹਿਲਾਂ ਹੀ ਤੇਜਬੀਰ ਸਿੰਘ ਨੂੰ ਆਪਣੇ ਕੋਲ ਕੈਨੇਡਾ ਬੁਲਾਇਆ ਗਿਆ ਅਤੇ ਤੇਜਬੀਰ ਸਿੰਘ ਕੈਨੇਡਾ ਵਿਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਤੇਜਬੀਰ ਸਿੰਘ ਕੈਨੇਡਾ ਤੋਂ ਟਰਾਲਾ ਲੈ ਕੇ ਅਮਰੀਕਾ ਗਿਆ ਜਿੱਥੇ ਅਮਰੀਕਾ ਵਿਚ ਉਸ ਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਜਿੱਥੇ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਉਸ ਦੀ ਮਿਰਤਕ ਦੇਹ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਕੋਲੋ ਸਹਿਯੋਗ ਦੀ ਮੰਗ ਕੀਤੀ ਹੈ।