Sport

ਟੀਮ ਇੰਡੀਆ ਨੂੰ ਮਿਲਿਆ ਨਵਾਂ ਗੇਂਦਬਾਜ਼ੀ ਕੋਚ, ਇਸ ਦਿੱਗਜ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਨਵੇਂ ਗੇਂਦਬਾਜ਼ੀ ਕੋਚ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਦੇ ਸਾਬਕਾ ਗੇਂਦਬਾਜ਼ ਅਤੇ IPL ‘ਚ ਲਖਨਊ ਸੁਪਰ ਜਾਇੰਟਸ ਦਾ ਕੋਚ ਰਹਿ ਚੁੱਕੇ ਮੋਰਨੇ ਮੋਰਕਲ ਨੂੰ ਟੀਮ ਇੰਡੀਆ ਦਾ ਨਵਾਂ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਹ 1 ਸਤੰਬਰ ਤੋਂ ਆਪਣੀ ਕਮਾਨ ਸੰਭਾਲਣਗੇ। ਕ੍ਰਿਕਟ ਵੈੱਬਸਾਈਟ ਕ੍ਰਿਕਬਜ਼ ਨੇ ਜੈ ਸ਼ਾਹ ਦੇ ਹਵਾਲੇ ਨਾਲ 14 ਅਗਸਤ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਦੱਖਣੀ ਅਫਰੀਕਾ ਦੇ 39 ਸਾਲਾ ਸਾਬਕਾ ਗੇਂਦਬਾਜ਼ ਨੂੰ ਗੇਂਦਬਾਜ਼ੀ ਕੋਚ ਬਣਾਉਣ ਦੀਆਂ ਗੱਲਾਂ ਪਹਿਲਾਂ ਹੀ ਚੱਲ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਮੋਰਕਲ ਨੂੰ ਗੇਂਦਬਾਜ਼ੀ ਕੋਚ ਬਣਾਉਣ ਦੀ ਮੰਗ ਕੀਤੀ ਸੀ। ਦੋਵੇਂ ਆਈਪੀਐਲ ਫਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ ਨਾਲ ਕੰਮ ਕਰ ਚੁੱਕੇ ਹਨ। ਮੋਰਨੇ ਮੋਰਕਲ ਦੀ ਪਹਿਲੀ ਅਸਾਈਨਮੈਂਟ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਹੋਵੇਗੀ। 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ‘ਚ ਦੋ ਟੈਸਟ ਅਤੇ ਤਿੰਨ ਟੀ-20 ਮੈਚ ਖੇਡੇ ਜਾਣਗੇ।ਮੋਰਕਲ ਵਨਡੇ ਵਿਸ਼ਵ ਕੱਪ 2023 ਦੌਰਾਨ ਪਾਕਿਸਤਾਨੀ ਟੀਮ ਦੇ ਕੋਚ ਸਨ। ਹਾਲਾਂਕਿ, ਉਸਨੇ ਆਪਣੇ ਇਕਰਾਰਨਾਮੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਸੀ। ਵਿਸ਼ਵ ਕੱਪ ਵਿੱਚ ਪਾਕਿਸਤਾਨ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ ਉਹ ਸੈਮੀਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਉਹ ਆਸਟਰੇਲੀਆ ਵਿੱਚ ਟੀ-20 ਵਿਸ਼ਵ ਕੱਪ 2022 ਦੌਰਾਨ ਨਾਮੀਬੀਆ ਦੇ ਕੋਚਿੰਗ ਸਟਾਫ ਨਾਲ ਵੀ ਜੁੜਿਆ ਹੋਇਆ ਸੀ। ਇਸ ਤੋਂ ਇਲਾਵਾ ਉਹ ਦੱਖਣੀ ਅਫਰੀਕਾ ਦੀ SA20 ਲੀਗ ਵਿੱਚ ਡਰਬਨ ਸੁਪਰ ਜਾਇੰਟਸ ਦੇ ਕੋਚ ਰਹਿ ਚੁੱਕੇ ਹਨ।

Related posts

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor