ਨਵੀਂ ਦਿੱਲੀ – ਰੱਖੜੀ ਦੇ ਖ਼ਾਸ ਮੌਕੇ ‘ਤੇ ਭਾਰਤੀ ਰੇਲਵੇ ਨੇ ਇਕ ਮਹੱਤਵਪੂਰਨ ਸਹੂਲਤ ਪੇਸ਼ ਕੀਤੀ ਹੈ। ਗਾਜ਼ੀਆਬਾਦ ਅਤੇ ਮੇਰਠ ਵਿਚਕਾਰ ਯਾਤਰਾ ਹੁਣ ਹੋਰ ਵੀ ਸੁਵਿਧਾਜਨਕ ਅਤੇ ਤੇਜ਼ ਹੋ ਗਈ ਹੈ। ਰੇਲਵੇ ਨੇ ਗਾਜ਼ੀਆਬਾਦ ਤੋਂ ਮੇਰਠ ਤੱਕ ਜਾਣ ਲਈ ਨਵੀਂ “ਨਮੋ ਭਾਰਤ” ਟਰੇਨ ਸ਼ੁਰੂ ਕਰ ਦਿੱਤੀ ਹੈ। ਇਹ ਟਰੇਨ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਹੈ ਅਤੇ ਸਿਰਫ਼ 30 ਮਿੰਟਾਂ ‘ਚ 42 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇਸ ਨਵੀਂ ਟਰੇਨ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਸਫ਼ਰ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ।ਨਮੋ ਭਾਰਤ ਟਰੇਨ ਦਿੱਲੀ-ਮੇਰਠ RRTS (ਰੈਪਿਡ ਰੇਲ ਟਰਾਂਜ਼ਿਟ ਸਿਸਟਮ) ਕੋਰੀਡੋਰ ‘ਤੇ ਚੱਲ ਰਹੀ ਹੈ। ਇਹ ਟ੍ਰੇਨ ਸਾਹਿਬਾਬਾਦ ਤੋਂ ਮੇਰਠ ਦੱਖਣ ਤੱਕ ਦੇ ਰੂਟ ਨੂੰ ਕਵਰ ਕਰੇਗੀ। ਇਹ ਟਰੇਨ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰਾਤ 10 ਵਜੇ ਤੱਕ ਚੱਲੇਗੀ। ਸਵੇਰ ਦੀ ਪਹਿਲੀ ਰੇਲਗੱਡੀ ਸਾਹਿਬਾਬਾਦ ਅਤੇ ਮੇਰਠ ਦੱਖਣੀ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਰਾਤ ਦੀ ਆਖਰੀ ਰੇਲਗੱਡੀ 10 ਵਜੇ ਰਵਾਨਾ ਹੋਵੇਗੀ। ਇਹ ਟਰੇਨ ਗਾਜ਼ੀਆਬਾਦ ਤੋਂ ਮੇਰਠ ਤੱਕ ਦੇ ਸਫ਼ਰ ਨੂੰ ਸੁਚਾਰੂ ਢੰਗ ਨਾਲ ਪੂਰਾ ਕਰੇਗੀ, ਜਿਸ ਨਾਲ ਯਾਤਰੀਆਂ ਨੂੰ ਕਾਫੀ ਸਹੂਲਤ ਮਿਲੇਗੀ।